ਪੁਲਿਸ ਚੌਕੀ ਵੱਲੋਂ 50 ਗ੍ਰਾਮ ਹੀਰੋਇਨ ਸਮੇਤ ਕਾਬੂ 

0
75

ਜਲੰਧਰ, (ਹਰਪ੍ਰੀਤ ਸਿੰਘ ਕਾਹਲੋਂ)—ਬੱਸ ਸਟੈਂਡ ਚੌਂਕੀ ਦੀ ਪੁਲਿਸ ਨੇ ਸਪੇਅਰ ਪਾਰਟਸ ਦੇ ਕਾਰੋਬਾਰੀ ਨੂੰ ਹੀਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਸਾਹਿਲ ਪੁੱਤਰ ਅਮਰਜੀਤ ਸਿੰਘ ਵਾਸੀ 122-ਸ਼ੰਕਰ ਗਾਰਡਨ ਕੋਲੋਂ ਬੱਸ ਸਟੈਂਡ ਦੇ ਗੇਟ ਨੰ: 5 ਤੋਂ ਪੈਦਲ ਜਾ ਰਿਹਾ ਸੀ। ਉਸ ਨੂੰ ਮੌਕੇ ‘ਤੇ ਚੌਕੀ ਇੰਚਾਰਜ ਮਦਨ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਵੱਲੋਂ ਤਲਾਸ਼ੀ ਲੈਣ ‘ਤੇ 50 ਗ੍ਰਾਮ ਹੀਰੋਇਨ ਬ੍ਰਾਮਦ ਹੋਈ। ਉਕਤ ਦੋਸ਼ੀ ‘ਤੇ ਪਹਿਲਾ ਵੀ ਹੀਰੋਇਨ ਦਾ ਪਰਚਾ ਦਰਜ ਹੈ। ਦੋਸ਼ੀ ਆਪਣੇ ਪਿਤਾ ਦੇ ਨਾਲ ਸਪੇਅਰ ਪਾਰਟਸ ਦਾ ਕੰਮ ਕਰਦਾ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

LEAVE A REPLY