ਹਿੰਦ ਪਾਕਿ ਕੌਮੀ ਸਰਹੱਦ ਤੋਂ ਸਾਢੇ 26 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ

0
100

ਫ਼ਿਰੋਜ਼ਪੁਰ, (TLT) – ਨਸ਼ਾ ਤਸਕਰਾਂ ਵੱਲੋਂ ਪਾਕਿਸਤਾਨ ਤੋਂ ਭੇਜੀਆਂ ਗਈਆਂ ਨਸ਼ੇ ਦੀਆਂ ਦੋ ਖੇਪਾਂ ਨੂੰ ਭਾਰਤ ਅੰਦਰ ਦਾਖ਼ਲ ਹੋਣ ਤੋਂ ਅਸਫ਼ਲ ਬਣਾਉਂਦਿਆਂ ਬੀ ਐਸ ਐਫ ਅਤੇ ਪੰਜਾਬ ਪੁਲੀਸ ਨੇ ਸਾਢੇ 26 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ, ਜੋ ਪਲਾਸਟਿਕ ਦੀਆਂ ਬੋਤਲਾਂ ਵਿੱਚ ਬੰਦ ਸੀ । ਜਿਸ ਦੀ ਕੌਮਾਂਤਰੀ ਬਾਜ਼ਾਰ ਅੰਦਰ ਕੀਮਤ ਸਾਢੇ 26 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਹਿੰਦ ਪਾਕਿ ਸਰਹੱਦ ਤੇ ਪੈਂਦੀ ਬੀ ਐਸ ਐਫ ਚੌਕੀ ਦੋਨਾਂ ਤੇਲੂ ਮੱਲ ਅਤੇ ਸ਼ਾਮੇ ਕੇ ਤੋਂ ਬਰਾਮਦ ਹੋਈਆਂ ਉਕਤ ਨਸ਼ੇ ਦੀਆਂ ਖੇਪਾਂ ਦੇ ਨਾਲ ਨਾਲ ਅੱਧੀ ਦਰਜਨ ਦੇ ਕਰੀਬ ਜ਼ਿੰਦਾ ਕਾਰਤੂਸ ਵੀ ਮਿਲਣ ਦੀ ਖਬਰ ਹੈ।

LEAVE A REPLY