ਹਾਰਡ ਕੌਰ ਖਿਲਾਫ ਰਾਜਧ੍ਰੋਹ ਦਾ ਮਾਮਲਾ ਦਰਜ, ਯੋਗੀ ਤੇ ਭਾਗਵਤ ਖਿਲਾਫ ਕੀਤੀ ਸੀ ਟਿੱਪਣੀ

0
62

ਵਾਰਾਨਸੀ, (TLT)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਤੇ ਆਰ.ਐਸ.ਐਸ. ਚੀਫ਼ ਮੋਹਨ ਭਾਗਵਤ ਖਿਲਾਫ ਆਪਣੇ ਫੇਸਬੁੱਕ ਪੇਜ ‘ਤੇ ਟਿੱਪਣੀ ਕਰਨ ‘ਤੇ ਪ੍ਰਸਿੱਧ ਰੈਪਰ ਹਾਰਡ ਕੌਰ ਖਿਲਾਫ ਰਾਜਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਵਾਰਾਨਸੀ ਦੇ ਵਕੀਲ ਸ਼ਸ਼ਾਂਕ ਸ਼ੇਖਰ ਨੇ ਪੰਜਾਬੀ ਗਾਇਕਾ ਖਿਲਾਫ ਮਾਮਲਾ ਦਰਜ ਕਰਾਇਆ ਹੈ। ਧਾਰਾ 124ਏ (ਰਾਜਧ੍ਰੋਹ), 153ਏ, 500, 505 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹਾਰਡ ਕੌਰ ਬਾਲੀਵੁੱਡ ਦੀਆਂ ਕੁੱਝ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਹੈ।

LEAVE A REPLY