ਜਲੰਧਰ ਦਾ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਬੱਸ ਸਟੈਂਡ ਬਣਿਆ ਨਾਰਥ ਇੰਡੀਆ ਦਾ ਪਹਿਲਾ ਵਾਈਫਾਈ 

0
58

ਜਲੰਧਰ, (ਰਮੇਸ਼ ਗਾਬਾ)—ਆਰ.ਆਰ.ਕੇ.ਕੇ. ਇੰਫਰਾਸਟਕਚਰ ਕੰਪਨੀ ਵੱਲੋਂ ਮਈ-2018 ਵਿਚ ਪੰਜਾ ਸਾਲ ਲਈ ਓ ਪੀ ਐਮ ਦੀਆਂ ਸ਼ਰਤਾਂ ਮਿਲੀਆਂ ਸੀ ਕਿ ਇਕ ਸਾਲ ਬੀਤਣ ਤੇ ਕੰਪਨੀ ਵੱਲੋਂ ਪਨ ਬੱਸ ਦੀਆਂ ਸ਼ਰਤਾਂ ਮੁਤਾਬਕ ਬੱਸ ਸਟੈਂਡ ਵਿਚ ਕਾਫੀ ਸੁਧਾਰ ਹੋਇਆ ਉੱਥੇ ਅੱਜ ਇਸ ਬੱਸ ‘ਤੇ ਆਉਣ ਜਾਣ ਵਾਲੇ ਯਾਤਰੀਆਂ ਨੂੰ ਫਰੀ ਵਾਈਫਾਈ ਦੀ ਸਹੂਲਤ ਵੀ ਮਿਲੇਗੀ ਜਿਸ ਵਿਚ ਬੀ.ਐਸ.ਐਨ.ਐਲ ਦੀ ਯੂਸਰਨੂੰ ਅਨਲਿਮਟਿਡ ਡਾਟਾ ਮਿਲੇਗਾ ਉੱਥੇ ਦੂਸਰੇ ਯੂਸਰ ਨੂੰ 50 ਐਮ.ਬੀ. ਦਾ ਡਾਟਾ ਮਿਲੇਗਾ ਜੇਕਰ ਉਸ ਤੋਂ ਵਰਤੋਂ ਕਰਨਾ ਚਾਹੀਦਾ ਹੈ ਤਾਂ ਉਸ ਨੂੰ ਆਨਲਾਈਨ ਇਕ ਕੁਪਨ ਖਰੀਦ ਸਕਦਾ ਹੈ ਅਤੇ ਉਸ ਨੂੰ ਕੰਪਨੀ ਨੂੰ ਆਨ ਲਾਈਨ ਪੇਮੈਂਟ ਕਰਨੀ ਪਵੇਗੀ।
ਬੱਸ ਸਟੈਂਡ ਜਲੰਧਰ ਵਿਖੇ ਪਿਛਲੇ 4 ਸਾਲ ਤੋਂ ਟਰਾਂਸਲਿੰਕ ਟਾਈਮਜ਼ ਅਤੇ ਜੀ.ਐਸ.ਕੇ. ਟਰੈਵਲਜ਼ ਵੱਲੋਂ ਵਾਤਾਵਰਨ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਬੱਸ ਸਟੈਂਡਾਂ ਤੋਂ ਵੱਧ ਪੌਦੇ ਵੀ ਇਸ ਬੱਸ ਸਟੈਂਡ ਵਿਖੇ ਹੀ ਲਗਾਏ ਗਏ ਹਨ।  ਜੋ ਹਰਿਆਲੀ ਦੇ ਤੌਰ ‘ਤੇ ਜਾਣਿਆ ਜਾਣ ਲੱਗਾ ਸੀ। ਹੁਣ ਬੱਸ ਸਟੈਂਡ ‘ਚ ਮੁਫ਼ਤ ਵਾਈਫਾਈ ਵੀ ਸ਼ੁਰੂ ਹੋ ਗਿਆ ਹੈ।

LEAVE A REPLY