ਬੈਂਕ ਲੁੱਟਣ ਦੀ ਯੋਜਨਾ ਬਣਾਉਂਦੇ 8 ਗ੍ਰਿਫ਼ਤਾਰ

0
113

ਜਲੰਧਰ, (ਰਮੇਸ਼ ਗਾਬਾ)-ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ਪੁਲਿਸ ਨੇ ਬੜੀ ਹੁਸ਼ਿਆਰਪੁਰੀ ਤੇ ਚੁਸਤੀ ਨਾਲ 8 ਲੁਟੇਰੇ ਗ੍ਰਿਫ਼ਤਾਰ ਕਰਨ ਅਤੇ ਵਿਗਿਆਨਿਕ ਡੰਗ ਨਾਲ ਤਫਤੀਸ਼ ਕਰਦੇ ਹੋਏ ਗੁਰੂ ਤੇਗ ਬਹਾਦਰ ਨਗਰ ਨਕੋਦਰ ਤੋਂ 2 ਲੱਖ 50 ਹਜ਼ਾਰ ਰੁਪਏ ਲੁੱਟਣ ਅਤੇ ਨਕੋਦਰ-ਜਲੰਧਰ ਰੋਡ ‘ਤੇ ਪ੍ਰਿੰਸ ਕੋਹਲੀ ਕੋਲੋਂ 45 ਹਜ਼ਾਰ ਰੁਪਏ ਨਗਦ ਅਤੇ ਐਕਟਿਵਾ ਖੋਹਣ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਮਾਨਯੋਗ ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ, ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ (ਚੰਡੀਗੜ੍ਹ, ਸ੍ਰੀ ਨੋਨਿਹਾਲ ਸਿੰਘ, ਆਈ.ਪੀ.ਐਸ.ਆਈ.ਜੀ.ਪੀ., ਜਲੰਧਰ ਰੇਂਜ, ਜਲੰਧਰ ਅਤੇ ਸ੍ਰੀ ਨਵਜੋਤ ਸਿੰਘ ਮਾਹਲ, , ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿ, ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਰਾਜਬੀਰ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ, ਤਫ਼ਤੀਸ਼), ਸ੍ਰੀ ਰਵਿੰਦਰਪਾਲ ਸਿੰਘ ਸੰਧੂ, ਪੀ.ਪੀ.ਐਸ, ਪੁਲਿਸ ਕਪਤਾਨ, ਸ੍ਰੀਮਤੀ ਵਤਸਲਾ ਗੁਪਤਾ ਆਈ.ਪੀ.ਐਸ. ਸਹਾਇਕ ਪੁਲਿਸ ਕਪਤਾਨ, ਸਬ ਡਵੀਜ਼ਨ ਨਕੋਦਰ, ਸ੍ਰੀ ਅਮਨਦੀਪ ਸਿੰਘ ਬਰਾੜ, ਉੱਪ ਕਪਤਨਾਨ ਮੇਜਰ ਕ੍ਰਾਇਮ, ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ਼ ਅਤੇ ਇਸਪੈਕਟਰ ਮੁਹੰਮਦ ਜ਼ਮੀਲ, ਮੁੱਖ ਅਫ਼ਸਰ ਥਾਣਾ ਸਿਟੀ ਨਕੋਦਰ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਲੁੱਟਾਂ ਖੋਹਾਂ ਅਤੇ ਚੋਰੀਆਂ ਕਰਨ ਵਾਲੇ ਅਪਰਾਧੀਆਂ ਦੇ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਐਸ.ਆਈ. ਕੇਵਲ ਸਿੰਘ, ਥਾਣਾ ਸਿਟੀ ਨਕੋਦਰ ਨੇ ਬੈਂਕ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ 8 ਅਪਰਾਧੀਆਂ ਨੂੰ ਗਿਫਤਾਰ ਕਰਕੇ ਵਿਗਿਆਨਿਕ ਢੰਗਾਂ ਨਾਲ ਤਫਤੀਸ਼ ਕਰਦੇ ਹੋਏ ਗੁਰੂ ਤੇਗ ਬਹਾਦਰ ਨਗਰ ਨਕੋਦਰ ਤੇ 2 ਲੱਖ 50 ਹਜ਼ਾਰ ਰੁਪਏ ਲੁੱਟਣ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।

LEAVE A REPLY