ਪਿੰਡ ਢੱਡਾ ਸਨੌਰਾ (ਨੇੜੇ ਭੋਗਪੁਰ) ਵਿਖੇ 35ਵਾਂ ਸਾਲਾਨਾ ਜੋੜ ਮੇਲਾ 19-20 ਨੂੰ 

0
88

ਜਲੰਧਰ, (ਗਾਬਾ)-ਮੇਲਾ ਸਮਰਪਿਤ ਸਵਰਗਵਾਸੀ ਸ. ਗੁਰਦੇਵ ਸਿੰਘ ਸਾਬਕਾ ਸਰਪੰਚ ਸਨੌਰਾ ਅਤੇ ਮੇਲਾ ਬਾਨੀ ਪੀਰ ਬਾਬਾ ਹਾਜੀ ਸ਼ਾਹ ਜੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਪਿੰਡ ਢੱਡਾ ਸਨੌਰਾ (ਨੇੜੇ ਭੋਗਪੁਰ) ਜ਼ਿਲ੍ਹਾ ਜਲੰਧਰ ਵਿਖੇ 19-20 ਜੂਨ ਦਿਨ ਬੁੱਧਵਾਰ ਅਤੇ ਵੀਰਵਾਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦਿਲਦਾਰ ਸ਼ਰੀਫ ਅਤੇ ਐਸ. ਕੌਰ, ਚੰਨਪ੍ਰੀਤ ਚੰਨੀ, ਮਨਿੰਦਰ ਮਨੀ, ਸੋਨੀ ਬਰਾੜ, ਆਲਮ ਮਿਰਾਜ਼, ਸੂਫੀ ਗਾਇਕ ਆਰ. ਫਿਰੋਜ਼, ਹਸ਼ਮਤ ਸੁਲਤਾਨਾਂ ਤੇ ਫਿਰੋਜ਼ ਖਾਨ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ।
19 ਜੂਨ ਬੁੱਧਵਾਰ ਨੂੰ ਚਿਰਾਗ ਜਗਾਉਣ ਦੀ ਰਸਮ 8.00 ਵਜੇ ਸਵੇਰੇ।
ਦੁਸ਼ਾਲਾ ਚੜ੍ਹਾਉਣ ਦੀ ਰਸਮ- ਸਵੇਰੇ 9.00 ਵਜੇ ਸ੍ਰੀ ਮਦਨ ਲਾਲ ਬੱਸੀ ਅਤੇ ਬੱਸੀ ਪਰਿਵਾਰ ਕਰਨਗੇ।
ਮੇਲੇ ਦੀ ਸ਼ੁਰੂਆਤ- 19 ਜੂਨ ਦਿਨ ਬੁੱਧਵਾਰ ਨੂੰ 10.00 ਵਜੇ ਸਵੇਰੇ ਹੋਵੇਗੀ।
ਝੰਡਾ ਚੜ੍ਹਾਉਣ ਦੀ ਰਸਮ-20 ਜੂਨ ਵੀਰਵਾਰ ਨੂੰ 8.00 ਵਜੇ ਸਵੇਰੇ ਪੀਰ ਬਾਬਾ ਹਾਜ਼ੀ ਸ਼ਾਹ ਜੀ ਪ੍ਰਬੰਧਕ ਕਮੇਟੀ ਅਤੇ ਇੰਦਰਜੀਤ ਸਿੰਘ ਕੰਗ ਸਰਪੰਚ, ਰਛਪਾਲ ਸਿੰਘ, ਬਲਜੀਤ ਸਿੰਘ ਲੰਬੜਦਾਰ, ਕੁਲਵਿੰਦਰ ਦੱਤਾ ਪ੍ਰਧਾਨ, ਮੇਸ਼ੀ ਦੱਤਾ, ਜਗਰੂਪ ਕੰਗ ਅਤੇ ਸਮੂਹ ਨਗਰ ਨਿਵਾਸੀ ਕਰਨਗੇ।
ਨਕਲਾਂ-20 ਜੂਨ ਵੀਰਵਾਰ ਨੂੰ ਰਾਤ 9.00 ਵਜੇ ਸ਼ੁਰੂ ਹੋਣਗੀਆਂ।

LEAVE A REPLY