ਭਾਰਤ ਨਾਲ ਮੈਚ ਤੋਂ ਪਹਿਲਾਂ ਇਮਰਾਨ ਨੇ ਪਾਕਿ ਟੀਮ ਨੂੰ ਦਿੱਤਾ ਸੰਦੇਸ਼- ਆਖ਼ਰੀ ਗੇਂਦ ਤੱਕ ਲੜੋ, ਨਤੀਜਾ ਚਾਹੇ ਕੁਝ ਵੀ ਹੋਵੇ

0
128

ਇਸਲਾਮਾਬਾਦ, (TLT)- ਆਈ. ਸੀ. ਸੀ. ਵਿਸ਼ਵ ਕੱਪ 2019 ‘ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਮੈਚਤੇ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਇਸ ਮੈਚ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕੁਝ ਨੁਕਤੇ ਵੀ ਦਿੱਤੇ ਹਨ ਇਮਰਾਨ ਨੇ ਆਪਣੀ ਟੀਮ ਨੂੰ ਚੌਕਸ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਕ੍ਰਿਕਟ ਬਦਲ ਚੁੱਕੀ ਹੈ ਜੇਕਰ ਮੈਦਾਨ ਜਿੱਤ ਦਰਜ ਕਰਾਉਣੀ ਹੈ ਤਾਂ ਮਾਨਸਿਕ ਸ਼ਕਤੀਤੇ ਭਰੋਸਾ ਕਰਨਾ ਪਵੇਗਾ ਇਸ ਸੰਬੰਧੀ ਇਮਰਾਨ ਨੇ ਕੁੱਲ ਪੰਜ ਟਵੀਟ ਕੀਤੇ ਆਪਣੇ ਪਹਿਲੇ ਟਵੀਟ ਉਨ੍ਹਾਂ ਕਿਹਾ, ”ਜਦੋਂ ਮੈਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ, ਉਦੋਂ ਮੈਨੂੰ ਲੱਗਦਾ ਸੀ ਕਿ ਕਿਸੇ ਵੀ ਟੀਮ ਦੀ ਜਿੱਤ 70 ਫ਼ੀਸਦੀ ਪ੍ਰਤਿਭਾ ਅਤੇ 30 ਫ਼ੀਸਦੀ ਮਾਨਸਿਕ ਸ਼ਕਤੀ ਦਾ ਯੋਗਦਾਨ ਹੁੰਦਾ ਹੈ ਜਦੋਂ ਮੈਂ ਕ੍ਰਿਕਟ ਛੱਡੀ ਤਾਂ ਮੈਨੂੰ ਲੱਗਾ ਕਿ ਇਸ ਦਾ ਅਨੁਪਾਤ 50-50 ਦਾ ਹੈ ਪਰ ਹੁਣ ਮੈਂ ਆਪਣੇ ਦੋਸਤ ਗਾਵਸਕਰ ਨਾਲ ਸਹਿਮਤ ਹਾਂ ਅੱਜ ਦੇ ਸਮੇਂ ਕਿਸੇ ਵੀ ਟੀਮ ਦੀ ਜਿੱਤ 60 ਫ਼ੀਸਦੀ ਮਾਨਸਿਕ ਸ਼ਕਤੀ ਅਤੇ 40 ਫ਼ੀਸਦੀ ਪ੍ਰਤਿਭਾ ਨਾਲ ਤੈਅ ਹੁੰਦੀ ਹੈਇਮਰਾਨ ਨੇ ਅੱਗੇ ਕਿਹਾ ਕਿ ਜਿਵੇਂਜਿਵੇਂ ਮੈਚ ਅੱਗੇ ਵਧਦਾ ਜਾਵੇਗਾ, ਉਵੇਂਉਵੇਂ ਦੋਵੇਂ ਟੀਮਾਂ ਮਾਨਸਿਕ ਦਬਾਅ ਜਾਣਗੀਆਂ ਅਜਿਹੇ ਜਿੱਤ ਉਸੇ ਟੀਮ ਦੀ ਹੋਵੇਗੀ, ਜਿਹੜੀ ਮਾਨਸਿਕ ਰੂਪ ਨਾਲ ਆਪਣੇਆਪ ਨੂੰ ਜਿੱਤ ਲਈ ਤਿਆਰ ਕਰਕੇ ਰੱਖੇਗੀ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਟੀਮ ਖ਼ੁਸ਼ਕਿਸਮਤ ਹੈ ਕਿ ਉਸ ਕੋਲ ਸਰਫ਼ਰਾਜ਼ ਵਰਗਾ ਕੈਪਟਨ ਹੈ ਅੱਜ ਉਨ੍ਹਾਂ ਨੇ ਆਪਣਾ ਸਰਬਉੱਚ ਪ੍ਰਦਰਸ਼ਨ ਹੈ ਆਪਣੇ ਆਖ਼ਰੀ ਟਵੀਟ ਇਮਰਾਨ ਨੇ ਕਿਹਾ ਕਿ ਭਾਰਤ ਬੇਸ਼ੱਕ ਵਿਸ਼ਵ ਕੱਪ ਜਿੱਤਣ ਦਾ ਪ੍ਰਮੁੱਖ ਦਾਅਵੇਦਾਰ ਹੈ ਪਰ ਹਾਰਨ ਦਾ ਡਰ ਆਪਣੇ ਦਿਮਾਗ਼ ਕੱਢ ਦਿਓ ਬੱਸ ਆਪਣਾ ਸਰਬਉੱਚ ਪ੍ਰਦਰਸ਼ਨ ਕਰੋ ਅਤੇ ਆਖ਼ਰੀ ਗੇਂਦ ਤੱਕ ਲੜੋ ਇਸ ਤੋਂ ਬਾਅਦ ਜੋ ਵੀ ਹੋਵੇ, ਉਸ ਨੂੰ ਸੱਚੇ ਖਿਡਾਰੀਆਂ ਵਾਂਗ ਸਵੀਕਾਰ ਕਰੋ ਦੇਸ਼ ਦੀਆਂ ਦੁਆਵਾਂ ਤੁਹਾਡੇ ਸਾਰਿਆਂ ਦੇ ਨਾਲ ਹਨ

LEAVE A REPLY