ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹਨ ਸਰਕਾਰੀ ਬੱਸਾਂ ਦੇ ਡਰਾਈਵਰ-ਕੰਡਕਟਰ

0
95

ਜਲੰਧਰ, (ਹਰਪ੍ਰੀਤ ਸਿੰਘ ਕਾਹਲੋਂ)-ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡ ਟ੍ਰਾਂਸਪੋਰਟ ਦੇ ਕਰਮਚਾਰੀ ਉਡਾ ਰਹੇ ਹਨ ਸਵੱਛ ਭਾਰਤ ਅਭਿਆਨ ਦੀ ਧੱਜੀਆਂ। ਸਰਕਾਰੀ ਕਰਮਚਾਰੀ ਹੋਣ ‘ਤੇ ਇਹ ਆਪਣਾ ਖੁਲ੍ਹੇ ਵਿਚ ਅਤੇ ਬੱਸ ਅੱਡੇ ਵਿਚ ਲੱਗੀ ਫੁੱਲਵਾੜੀ ਵਿਚ ਪਿਸ਼ਾਬ ਕਰਨਾ ਆਪਣਾ ਹੱਕ ਸਮਝਦੇ ਹਨ। ਜੇਕਰ ਸਰਕਾਰ ਵੱਲੋਂ ਇਹੋ ਜਿਹੇ ਅਭਿਆਨ ਚਲਾਉਣੇ ਹੀ ਹੁੰਦੇ ਹਨ ਤਾਂ ਇਸ ਤੋਂ ਪਹਿਲਾਂ ਸਰਕਾਰੀ ਅਦਾਰਿਆਂ ਹਦਾਇਤਾਂ ਦੇ ਕੇ ਇਹ ਕਾਨੂੰਨ ਇਨ੍ਹਾਂ ‘ਤੇ ਲਾਗੂ ਕਰਨੇ ਚਾਹੀਦੇ ਹਨ। ਸਰਕਾਰੀ ਕਰਮਚਾਰੀ ਸਰਕਾਰ ਵੱਲੋਂ ਤਨਖਾਹ ਲੈਣੀ ਤਾਂ ਜਾਣਦੇ ਹਨ ਪਰ ਸਰਕਾਰ ਵੱਲੋਂ ਕੀਤੀਆਂ ਪਾਲਸੀਆਂ ‘ਤੇ ਅਮਲ ਕਰਨਾ ਨਹੀਂ ਜਾਣਦੇ। ਜੇਕਰ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ ‘ਤੇ ਹੀ ਨੱਥ ਪਾਈ ਜਾਵੇ ਤਾਂ ਬਾਕੀ ਪਬਲਿਕ ਆਪ ਹੀ ਸੁਧਰ ਜਾਣਗੇ।23

LEAVE A REPLY