ਫ਼ਤਹਿਵੀਰ ਘਟਨਾ ਤੋਂ ਨਹੀਂ ਲਿਆ ਸਬਕ , 3 ਸਾਲਾ ਮਨਜੋਤ ਕਈ ਘੰਟੇ ਧੁੱਪ ‘ਚ ਖੜੀ ਕਾਰ ਵਿਚ ਹੀ ਫਸਿਆ ਰਿਹਾ

0
191

ਫ਼ਤਿਹਗੜ੍ਹ ਸਾਹਿਬ, (TLT)- ਜ਼ਿਲ੍ਹਾ ਸੰਗਰੂਰ ਵਿਖੇ ਬੋਰ ਵੈਲ ਵਿਚ 2 ਸਾਲਾਂ ਫ਼ਤਹਿਵੀਰ ਸਿੰਘ ਦੀ ਹੋਈ ਦੁਖਦਾਈ ਮੌਤ ਦੇ ਮੁੱਦੇ ਤੋਂ ਦੇਸ਼ ਹਾਲੇ ਉੱਭਰਿਆ ਵੀ ਨਹੀਂ ਸੀ ਕਿ ਫ਼ਤਿਹਗੜ੍ਹ ਸਾਹਿਬ ਵਿਖੇ 3 ਸਾਲ ਦੇ ਮਨਜੋਤ ਸਿੰਘ ਨਾਮ ਦੇ ਬੱਚੇ ਨਾਲ ਅਜਿਹੀ ਹੀ ਘਟਨਾ ਹੋਣ ਤੋਂ ਬਾਲਬਾਲ ਬਚਾਅ ਰਹਿ ਗਿਆ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਕਚਹਿਰੀ ਵਿਖੇ ਜਿੱਥੇ ਇਹ ਘਟਨਾ ਵਾਪਰੀ ਉੱਥੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਤਾਂ ਅੱਤ ਦੀ ਗਰਮੀ ਉੱਪਰੋਂ ਬੱਚਾ ਧੁੱਪ ਵਿਚ ਖੜੀ ਬੰਦ ਕਾਰ ਵਿਚ ਕਰੀਬ 3 ਘੰਟੇ ਫਸਿਆ ਰਿਹਾ ਇਹ ਰੱਬ ਦਾ ਚਮਤਕਾਰ ਹੀ ਸੀ ਕਿ ਉਹ ਬੱਚਾ ਜੀਵਿਤ ਹੈ

LEAVE A REPLY