13 ਜੂਨ ਨੂੰ ਗੁਜਰਾਤ ਤੱਟ ਨਾਲ ਟਕਰਾਏਗਾ ਚੱਕਰਵਾਤੀ ਤੂਫ਼ਾਨ ‘ਵਾਯੂ’

0
125

ਗਾਂਧੀਨਗਰ, (ਟੀ.ਐਲ.ਟੀ. ਬਿਊਰੋ)- ਅਰਬ ਸਾਗਰ ਤੋਂ ਉੱਠਿਆ ਚੱਕਰਵਾਤੀ ਤੂਫ਼ਾਨ ‘ਵਾਯੂ’ ਪੱਛਮੀ ਤੱਟ ਵਲੋਂ ਤੇਜ਼ੀ ਨਾਲ ਵਧ ਰਿਹਾ ਹੈ। ਇਹ ਮਹਾਰਾਸ਼ਟਰ ਤੋਂ ਉੱਤਰ ‘ਚ ਗੁਜਰਾਤ ਵੱਲ ਵਧ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ‘ਵਾਯੂ’ ਦੇ 13 ਜੂਨ ਨੂੰ ਗੁਜਰਾਤ ਦੇ ਤੱਟੀ ਇਲਾਕਿਆਂ ਪੋਰਬੰਦਰ ਅਤੇ ਕੱਛ ‘ਚ ਪਹੁੰਚਣ ਦੀ ਸੰਭਾਵਨਾ ਹੈ। ਇਸੇ ਵਿਚਾਲੇ ਹਾਲਾਤ ਨਾਲ ਨਜਿੱਠਣ ਤੇ ਕਰੀਬ 3 ਲੱਖ ਲੋਕਾਂ ਨੂੰ ਬਾਹਰ ਕੱਢਣ ਲਈ ਫੌਜ ਅਤੇ ਐੱਨ. ਡੀ. ਆਰ. ਐੱਫ. ਤਿਆਰ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਆਏ ‘ਫੇਨੀ’ ਤੂਫ਼ਾਨ ਕਾਰਨ ਓਡੀਸ਼ਾ ‘ਚ ਭਾਰੀ ਤਬਾਹੀ ਮਚੀ ਸੀ। ਇਸ ਚੱਕਰਵਾਤ ਦਾ ਅਸਰ ਮਹਾਰਾਸ਼ਟਰ, ਕਰਨਾਟਕ ਅਤੇ ਗੋਆ ‘ਚ ਵੀ ਪੈਣ ਦੀ ਸੰਭਾਵਨਾ ਹੈ। ਗੁਜਰਾਤ ‘ਚ ਇਸ ਤੂਫ਼ਾਨ ਦੀ ਰਫ਼ਤਾਰ 110 ਤੋਂ 135 ਕਿਲੋਮੀਟਰ ਪ੍ਰਤੀ ਘੰਟੇ ਤੱਕ ਹੋ ਸਕਦੀ ਹੈ। ‘ਵਾਯੂ’ ਤੂਫ਼ਾਨ ਕਾਰਨ ਭਾਰੀ ਮੀਂਹ ਪੈਣ, ਕੱਚੇ ਮਕਾਨਾਂ ਤੇ ਕਮਜ਼ੋਰ ਇਮਾਰਤਾਂ ਨੂੰ ਨੁਕਸਾਨ ਪਹੁੰਚਣ, ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦੇ ਨਾਲ ਹੀ ਹੇਠਲੇ ਇਲਾਕਿਆਂ ‘ਚ ਪਾਣੀ ਭਰਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

LEAVE A REPLY