ਅੱਜ ਦੁਪਹਿਰ 12 ਵਜੇ ਤੱਕ ਬੰਦ ਰਹਿਣਗੇ ਸੰਗਰੂਰ ਦੇ ਬਾਜ਼ਾਰ

0
44

ਸੰਗਰੂਰ, (ਟੀ.ਐਲ.ਟੀ. ਬਿਊਰੋ)- ਵਪਾਰ ਮੰਡਲ ਸੰਗਰੂਰ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਦਾ ਕਹਿਣਾ ਹੈ ਕਿ ਇੱਥੋਂ ਦੇ ਬਾਜ਼ਾਰਾਂ ਨੂੰ ਦੁਪਹਿਰ 12 ਵਜੇ ਤੱਕ ਹੀ ਬੰਦ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਪਾਰ ਮੰਡਲ ਵਲੋਂ 2 ਘੰਟਿਆਂ ਦੇ ਬੰਦ ਦਾ ਸਮਰਥਨ ਦਿੱਤਾ ਗਿਆ ਸੀ ਪਰ ਹੁਣ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਉਪਰੰਤ ਸੰਗਰੂਰ ਦੇ ਬਾਜ਼ਾਰ 12 ਵਜੇ ਤੱਕ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਉਪਰੰਤ ਬਾਜ਼ਾਰ ਆਮ ਵਾਂਗ ਖੋਲ੍ਹ ਦਿੱਤੇ ਜਾਣਗੇ।

LEAVE A REPLY