ਸੁਪਰੀਮ ਕੋਰਟ ਦਾ ਹੁਕਮ, ਪੱਤਰਕਾਰ ਪ੍ਰਸ਼ਾਂਤ ਨੂੰ ਤੁਰੰਤ ਰਿਹਾਅ ਕਰੇ ਯੋਗੀ ਸਰਕਾਰ

0
89

ਨਵੀਂ ਦਿੱਲੀ, (TLT)- ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਿਰੁੱਧ ਕਥਿਤ ਤੌਰਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਪੱਤਰਕਾਰ ਪ੍ਰਸ਼ਾਂਤ ਕਨੌਜੀਆ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ ਜਸਟਿਸ ਇੰਦਰਾ ਬੈਨਰਜੀ ਅਤੇ ਜਸਟਿਸ ਅਜੇ ਰਸਤੋਗੀ ਦੇ ਬੈਂਚ ਨੇ ਅੱਜ ਇਸ ਮਾਮਲੇਤੇ ਸੁਣਵਾਈ ਕਰਦਿਆਂ ਕਿਹਾ, ”ਉੱਤਰ ਪ੍ਰਦੇਸ਼ ਸਰਕਾਰ ਪ੍ਰਸ਼ਾਂਤ ਕਨੌਜੀਆ ਨੂੰ ਤੁਰੰਤ ਰਿਹਾਅ ਕਰੇ ਅਸੀਂ ਇਸ ਮਾਮਲੇ ਟਿੱਪਣੀ ਦੇ ਮਿਜ਼ਾਜਤੇ ਕੋਈ ਪ੍ਰਤੀਕਿਰਿਆ ਨਹੀਂ ਦੇ ਰਹੇ ਹਾਂ ਪ੍ਰਸ਼ਨ ਕਿਸੇ ਨੂੰ ਸੁਤੰਤਰਤਾ ਦੇ ਅਧਿਕਾਰ ਤੋਂ ਵਾਂਝੇ ਰੱਖੇ ਜਾਣ ਦਾ ਹੈ ਅਸੀਂ ਰਿਕਾਰਡ ਦੇਖਿਆ ਹੈ, ਇੱਕ ਨਾਗਰਿਕ ਦੇ ਸੁਤੰਤਰਤਾ ਦੇ ਅਧਿਕਾਰ ਦਖ਼ਲ ਅੰਦਾਜ਼ੀ ਕੀਤੀ ਗਈ ਹੈ ਰਾਇ ਵੱਖ ਹੋ ਸਕਦੀ ਹੈ

LEAVE A REPLY