ਕ੍ਰਿਕਟ ਵਿਸ਼ਵ ਕੱਪ ‘ਚ ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ ਮੁਕਾਬਲਾ

0
115

ਲੰਡਨ, (TLT)- ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ 2019 ਦਾ ਖ਼ਿਤਾਬ ਆਪਣੇ ਨਾਂ ਕਰਨ ਲਈ ਪਸੀਨਾ ਵਹਾ ਰਹੀ ਭਾਰਤੀ ਕ੍ਰਿਕਟ ਟੀਮ ਦਾ ਮੁਕਾਬਲਾ ਅੱਜ ਮੌਜੂਦਾ ਵਿਜੇਤਾ ਆਸਟ੍ਰੇਲੀਆ ਨਾਲ ਹੋਵੇਗਾ ਭਾਰਤੀ ਸਮੇਂ ਮੁਤਾਬਕ ਦੁਪਹਿਰ ਤਿੰਨ ਵਜੇ ਖੇਡੇ ਜਾਣ ਵਾਲੇ ਇਸ ਮੈਚ ਦਾ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਬੇਸਬਰੀ ਨਾਲ ਇਸ ਮੈਚ ਦਾ ਇੰਤਜ਼ਾਰ ਕਰ ਰਹੇ ਹਨ ਇਹ ਮੈਚ ਓਵਲ ਖੇਡਿਆ ਜਾਵੇਗਾ ਜੇਕਰ ਵਿਸ਼ਵ ਕੱਪ ਦੇ ਪਿਛਲੇ ਇਤਿਹਾਸਤੇ ਝਾਤ ਪਾਈ ਜਾਵੇ ਤਾਂ ਸਿਰਫ਼ ਆਸਟ੍ਰੇਲੀਆ ਇੱਕ ਅਜਿਹੀ ਟੀਮ ਹੈ, ਜਿਹੜੀ ਭਾਰਤ ਦੇ ਵਿਸ਼ਵ ਵਿਜੇਤਾ ਬਣਨ ਸਭ ਤੋਂ ਵੱਡੀ ਚੁਣੌਤੀ ਪੇਸ਼ ਕਰਦੀ ਹੈ ਗੱਲ ਕਰੀਏ ਇਸ ਵਿਸ਼ਵ ਕੱਪ ਦੀ ਤਾਂ ਆਸਟ੍ਰੇਲੀਆ ਅੱਜ ਤੀਜਾ ਮੈਚ ਖੇਡੇਗੀ ਪਹਿਲਾਂ ਖੇਡੇ ਗਏ ਦੋ ਮੁਕਾਬਲਿਆਂ ਆਸਟ੍ਰੇਲੀਅਨ ਟੀਮ ਨੇ ਅਫ਼ਗ਼ਾਨਿਸਤਾਨ ਅਤੇ ਵੈਸਟ ਇੰਡੀਜ਼ ਨੂੰ ਮਾਤ ਦਿੱਤੀ ਸੀ ਉੱਥੇ ਹੀ ਭਾਰਤ ਨੇ ਆਪਣੇ ਪਹਿਲੇ ਮੁਕਾਬਲੇ ਦੱਖਣੀ ਅਫ਼ਰੀਕਾ ਨੂੰ 6 ਵਿਕਟਾਂ ਨਾਲ ਹਰਾਇਆ ਸੀ

LEAVE A REPLY