ਗੁਜਰਾਤ : ਸੂਰਤ ਦੇ ਕੋਚਿੰਗ ਸੈਂਟਰ ‘ਚ ਅੱਗ ਨਾਲ 20 ਵਿਦਿਆਰਥੀਆਂ ਦੀ ਮੌਤ, ਪੀਐੱਮ ਮੋਦੀ ਨੇ ਪ੍ਰਗਟਾਇਆ ਅਫ਼ਸੋਸ; ਹਾਦਸੇ ਦੀ ਜਾਂਚ ਦੇ ਹੁਕਮ

0
104

TLT/ਗੁਜਰਾਤ ਦੇ ਸੂਰਤ ਵਿਚ ਬੀਤੇ ਕੱਲ੍ਹ ਹੋਏ ਭਿਆਨਕ ਅਗਨੀਕਾਂਡ ਵਿਚ ਸੂਰਤ ਪੁਲਿਸ ਨੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਿਨ੍ਹਾਂ ਵਿਚ ਕੰਪਲੈਕਸ ਦੇ ਦੋ ਠੇਕੇਦਾਰ ਤੇ ਕੋਚਿੰਗ ਸੈਂਟਰ ਦਾ ਮਾਲਕ ਸ਼ਾਮਲ ਹੈ। ਇਸ ਅਗਨੀਕਾਂਡ ਵਿਚ 20 ਮੌਤਾਂ ਹੋਈਆਂ ਹਨ। ਜਿਨ੍ਹਾਂ ਵਿਚ ਵਧੇਰੇ ਵਿਦਿਆਰਥੀ ਸ਼ਾਮਲ ਹਨ।

ਪੀਐੱਮ ਮੋਦੀ ਨੇ ਪ੍ਰਗਟਾਇਆ ਦੁੱਖ

ਇਸ ਦਰਮਿਆਨ, ਸੂਰਤ ਦੇ ਕੋਚਿੰਗ ਸੈਂਟਰ ਵਿਚ ਲੱਗੀ ਅੱਗ ‘ਤੇ ਪੀਐੱਮ ਨਰਿੰਦਰ ਮੋਦੀ ਨੇ ਦੁੱਖ ਪ੍ਰਗਟਾਇਆ ਹੈ। ਪੀਐੱਮ ਨੇ ਗੁਜਰਾਤ ਸਰਕਾਰ ਨਾਲ ਗੱਲ ਕਰਕੇ ਹਰ ਸੰਭਵ ਮਦਦ ਦੇਣ ਨੂੰ ਕਿਹਾ ਹੈ।

LEAVE A REPLY