ਮਾਸੂਮ ਅਕਾਸ਼ਦੀਪ ਲਈ ਕਾਲ ਬਣਕੇ ਆਇਆ ਮੀਂਹ

0
127
ਪਾ ਮੰਡੀ (TLT News) ਸਵੇਰੇ ਦਰਾਜ ਰੋਡ ‘ਤੇ ਸਥਿਤ ਸ਼ਨੀ ਮੰਦਿਰ ਨੇੜੇ ਇਕ ਗ਼ਰੀਬ ਪਰਿਵਾਰ ਦੇ ਮਾਸੂਮ ਬੱਚੇ ਦੀ ਸੱਪ ਦੇ ਡੱਸਣ ਨਾਲ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਮਿਲੀ ਹੈ। ਜਾਣਕਾਰੀ ਦਿੰਦੇ ਮ੍ਰਿਤਕ ਬੱਚੇ ਅਕਾਸ਼ਦੀਪ ਸਿੰਘ (11) ਦੇ ਪਿਤਾ ਗੋਰਾ ਸਿੰਘ ਨੇ ਦੱਸਿਆ ਕਿ ਰਾਤ ਨੂੰ ਉਹ ਵਿਹੜੇ ‘ਚ ਸੁੱਤੇ ਪਏ ਸਨ ਜਦੋਂ ਸਵੇਰੇ ਸਾਢੇ 3 ਵਜੇ ਮੀਂਹ ਆਇਆ ਤਾਂ ਪਰਿਵਾਰ ਦੇ ਸਾਰੇ ਜੀਅ ਉੱਠ ਕੇ ਅੰਦਰ ਜਾਣ ਲੱਗੇ ਤਾਂ ਉਸ ਦੇ ਛੋਟੇ ਬੇਟੇ ਅਕਾਸ਼ਦੀਪ ਨੂੰ ਕਮਰੇ ਦੀ ਦਹਿਲੀਜ਼ ‘ਤੇ ਬੈਠੇ ਸੱਪ ਨੇ ਡੰਗ ਮਾਰ ਦਿੱਤਾ ਤੇ ਉਹ ਤਿੱਖੀ ਪੱਤੀ ਦੇ ਭੁਲੇਖੇ ਅੰਦਰ ਜਾ ਕੇ ਪੈ ਗਏ। ਭਾਂਵੇ ਇਸ ਦਾ ਪਤਾ ਉਨ੍ਹਾਂ ਨੂੰ ਤੁਰੰਤ ਨਹੀਂ ਲੱਗਿਆ ਪਰ ਜਦੋਂ ਇਕ ਘੰਟੇ ਬਾਅਦ ਬੱਚੇ ਨੂੰ ਘਬਰਾਹਟ ਹੋਣੀ ਸ਼ੁਰੂ ਹੋਈ ਅਤੇ ਮੂੰਹ ਵਿਚੋਂ ਝੱਗ ਨਿਕਲਣ ਲੱਗੀ ਤਾਂ ਪਰਿਵਾਰਿਕ ਮੈਂਬਰਾਂ ਨੂੰ ਜ਼ਹਿਰੀਲੀ ਚੀਜ਼ ਦੇ ਡੱਸਣ ਦਾ ਸ਼ੱਕ ਪੈਦਾ ਹੋ ਗਿਆ ਅਤੇ ਪੀੜਤ ਬੱਚੇ ਨੂੰ ਤੁਰੰਤ ਯੋਗੀ ਨਾਥ ਕੋਲ ਲਿਜਾਇਆ ਗਿਆ ਪਰ ਉਦੋ ਤੱਕ ਜਹਿਰ ਬੱਚੇ ਦੀ ਸ਼ਰੀਰ ‘ਚ ਪੂਰੀ ਤਰ੍ਹਾਂ ਫੈਲ ਚੁੱਕਿਆ ਸੀ।
ਯੋਗੀਨਾਥ ਦੀ ਸਲਾਹ ‘ਤੇ ਬੱਚੇ ਨੂੰ ਸਰਕਾਰੀ ਹਸਪਤਾਲ ਤਪਾ ਵਿਖੇ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਬੱਚੇ ਦੀ ਲਾਸ਼ ਨੂੰ ਬਰਨਾਲਾ ਵਿਖੇ ਪੋਸਟਮਾਰਟਮ ਲਈ ਲਿਜਾਇਆ ਗਿਆ। ਯੋਗੀਨਾਥਾਂ ਵੱਲੋਂ ਮ੍ਰਿਤਕ ਬੱਚੇ ਦੇ ਘਰ ਸੱਪ ਦੀ ਭਾਲ ਕੀਤੀ ਜਾ ਰਹੀ ਸੀ। ਇਸ ਮੌਕੇ ਬੱਚੇ ਦੇ ਤਾਇਆ ਸ਼ਿਵਦਿਆਲ ਸਿੰਘ, ਭਰਾ ਗੋਰਾ ਸਿੰਘ, ਵਰਿੰਦਰ ਸਿੰਘ ਆਦਿ ਪਰਿਵਾਰਿਕ ਮੈਂਬਰ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਗੁਆਂਡੀ ਵੀ ਹਾਜ਼ਰ ਸਨ।

LEAVE A REPLY