ਪਿਕਨਿਕ ਦੌਰਾਨ ਵਹਿ ਗਿਆ ਭਾਰਤੀ ਪਰਿਵਾਰ, ਚਾਰ ਦੀ ਮੌਤ

0
196

ਮਸਕਟ (TLT) : ਖਾੜੀ ਦੇਸ਼ ਓਮਾਨ ਵਿਚ ਪਿਕਨਿਕ ਦੌਰਾਨ ਅਚਾਨਕ ਆਏ ਹੜ੍ਹ ਵਿਚ ਛੇ ਮੈਂਬਰੀ ਭਾਰਤੀ ਪਰਿਵਾਰ ਕਾਰ ਸਮੇਤ ਵਹਿ ਗਿਆ। ਇਹ ਹਾਦਸਾ ਮਸਕਟ ਤੋਂ 200 ਕਿਲੋਮੀਟਰ ਦੂਰ ਵਾਦੀ ਬਣੀ ਖਾਲਿਦ ਇਲਾਕੇ ਵਿਚ ਵਾਪਰਿਆ। ਓਮਾਨ ਦੀ ਪੁਲਿਸ ਅਨੁਸਾਰ ਵੀਰਵਾਰ ਨੂੰ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਮਿਲ ਗਈਆਂ ਜਦਕਿ ਦੋ ਲੋਕ ਅਜੇ ਵੀ ਲਾਪਤਾ ਹਨ ਜਿਨ੍ਹਾਂ ਦੀ ਭਾਲ ਜਾਰੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਓਮਾਨ ਦੇ ਸਿਹਤ ਖੇਤਰ ਵਿਚ ਕੰਮ ਕਰਨ ਵਾਲੇ ਇਕ ਭਾਰਤੀ ਦਾ ਪਰਿਵਾਰ ਪਿਕਨਿਕ ਮਨਾਉਣ ਨਿਕਲਿਆ ਸੀ। ਪਰਿਵਾਰ ਵਿਚ ਪਤੀ-ਪਤਨੀ ਦੇ ਇਲਾਵਾ ਉਨ੍ਹਾਂ ਦੇ ਤਿੰਨ ਬੱਚੇ ਅਤੇ ਸਿਹਤ ਕਰਮੀ ਦੇ ਮਾਤਾ-ਪਿਤਾ ਵੀ ਸ਼ਾਮਲ ਸਨ। ਅਚਾਨਕ ਹੋਈ ਬਾਰਿਸ਼ ਕਾਰਨ ਇਹ ਪਰਿਵਾਰ ਕਾਰ ਸਮੇਤ ਪਾਣੀ ਵਿਚ ਫੱਸ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਮੈਂਬਰ ਇਕ ਦਰੱਖਤ ਨੂੰ ਫੜ ਕੇ ਕਾਰ ਤੋਂ ਬਾਹਰ ਨਿਕਲਣ ‘ਚ ਕਾਮਯਾਬ ਰਹੇ ਪ੍ਰੰਤੂ ਪਾਣੀ ਦਾ ਤੇਜ਼ ਵਹਾਅ ਉਨ੍ਹਾਂ ਨੂੰ ਆਪਣੇ ਨਾਲ ਵਹਾ ਕੇ ਲੈ ਗਿਆ। ਓਮਾਨ ਵਿਚ ਕਈ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਕੁਝ ਇਲਾਕਿਆਂ ਵਿਚ ਹੜ੍ਹ ਵਰਗੇ ਹਾਲਾਤ ਹਨ।

LEAVE A REPLY