30 ਮਈ ਨੂੰ ਮੁੜ ਦੇਸ਼ ਦੀ ਕਮਾਨ ਸੰਭਾਲਣਗੇ ਮੋਦੀ

0
160

ਨਵੀਂ ਦਿੱਲੀ (TLT News) ਪ੍ਰਧਾਨ ਮੰਤਰੀ ਨਰੇਂਦਰ ਮੋਦੀ 30 ਮਈ ਨੂੰ ਮੁੜ ਸਹੁੰ ਚੁੱਕਣਗੇ। ਸ਼ਾਮ 4-5 ਵਜੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ ਪਰ ਇਸ ਤੋਂ ਪਹਿਲਾਂ ਮੋਦੀ ਆਪਣੀ ਮਾਂ ਨੂੰ ਮਿਲਣ ਗਾਂਧੀਨਗਰ ਜਾਣਗੇ। ਉੱਧਰ 28 ਮਈ ਨੂੰ ਵਾਰਾਨਸੀ ‘ਚ ਰੋਡ ਸ਼ੋਅ ਕਰ ਮੋਦੀ ਉੱਥੇ ਦੀ ਜਨਤਾ ਦਾ ਧੰਨਵਾਦ ਕਰਨਗੇ। ਇਸ ਦੇ ਨਾਲ ਹੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਈ ਵਿਦੇਸ਼ੀ ਨੇਤਾਵਾਂ ਨੂੰ ਵੀ ਸੱਦਾ ਦਿੱਤਾ ਜਾਵੇਗਾ ਜਾਂ ਨਹੀਂ ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ।

ਪਿਛਲੀ ਵਾਰ 2014 ਦੇ ਸਹੁੰ ਚੁੱਕ ਸਮਾਗਮ ‘ਚ ਸਾਰਕ ਨੂੰ ਸੱਦਾ ਭੇਜਿਆ ਗਿਆ ਸੀ ਜਿਸ ‘ਚ ਸਾਰਕ ਨੇਤਾਵਾਂ ਨੇ ਹਿੱਸਾ ਵੀ ਲਿਆ ਸੀ। ਲੋਕ ਸਭਾ ਚੋਣਾਂ 2019 ‘ਚ ਬੀਜੇਪੀ 325 ਸੀਟਾਂ ਜਿੱਤ ਚੁੱਕਿਆ ਹੈ। ਕਈ ਸੀਟਾਂ ‘ਤੇ ਨਤੀਜੇ ਅਜੇ ਸਾਫ਼ ਨਹੀਂ ਹੋ ਸਕੇ ਹਨ, ਜਿਨ੍ਹਾਂ ਦੀ ਗਿਣਤੀ ਅਜੇ ਚੱਲ ਰਹੀ ਹੈ।

LEAVE A REPLY