ਦੇਸੀ ਪਿਸਟਲ ਸਮੇਤ ਤੋਤਾ ਕਾਬੂ

0
56

ਜਲੰਧਰ, (ਟੀ.ਐਲ.ਟੀ.)-ਥਾਣਾ ਨੰ. 1 ਦੀ ਪੁਲਿਸ ਨੇ ਵੇਰਕਾ ਪਲਾਂਟ ‘ਚ 7.65 ਐਮ.ਐਮ. ਦੀ ਦੇਸੀ ਪਿਸਟਲ ਡੱਬ ‘ਚ ਲੈ ਕੇ ਘੁੰਮ ਰਹੇ ਤੋਤਾ ਨੂੰ ਗ੍ਰਿਫਤਾਰ ਕੀਤਾ ਹੈ। ਸ਼ਿਵ ਚੌਹਾਨ ਉਰਫ ਤੋਤਾ ਮੰਗਲਵਾਰ ਨੂੰ ਹੀ ਜ਼ਮਾਨਤ ‘ਤੇ ਵਾਪਸ ਆਇਆ ਸੀ। ਪੁਲਸ ਨੂੰ ਸ਼ੱਕ ਹੈ ਕਿ ਜਿਥੋਂ ਤੋਤਾ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੇ ਉਸ ਦੇ ਵਿਰੋਧੀ ਪੱਖ ਦੇ ਲੋਕ ਰਹਿੰਦੇ ਹਨ। ਏ.ਐਸ.ਆਈ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਤੋਤਾ ਪੁੱਤਰ ਅਜੇ ਚੌਹਾਨ ਵਾਸੀ ਢੰਨ ਮੁਹੱਲਾ ਵੇਰਕਾ ਮਿਲਕ ਪਲਾਂਟ ਕੋਲ ਘੁੰਮ ਰਿਹਾ ਹੈ ਅਤੇ ਉਸ ਕੋਲ ਦੇਸੀ ਪਿਸਟਲ ਵੀ ਹੈ। ਪੁਲਸ ਕੋਲ ਇਨਪੁੱਟ ਸੀ ਕਿ ਉਹ ਸੇ ਦਾ ਕੰਮ ਤਮਾਮ ਕਰਨ ਦੀ ਫਿਰਾਕ ‘ਚ ਹੈ, ਜਿਸ ਤੋਂ ਬਾਅਦ ਪੁਲਿਸ ਨੇ ਤੋਤਾ ਨੂੰ ਗ੍ਰਿਫਤਾਰ ਕਰ ਲਿਆ। ਪਿਸਟਲ ਨਾਲ ਗ੍ਰਿਫਤਾਰ ਹੋਏ ਤੋਤਾ ਨੇ ਦੱਸਿਆ ਕਿ ਉਸ ਨੇ ਇਹ ਪਿਸਟਲ ਦਿੱਲੀ ਤੋਂ ਆਉਂਦੇ ਹੋਏ ਕਿ ਬੱਸ ਕੰਡਕਟਰ ਤੋਂ 25 ਹਜ਼ਾਰ ਰੁਪਏ ‘ਚ ਖਰੀਦੀ ਸੀ। ਤੋਤਾ ਨੂੰ ਜੇਲ੍ਹ ਭੇਜ ਦਿੱਤਾ ਗਿਆ। ਤੋਤਾ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ।
ਵਿਆਹ ਸਮਾਗਮ ‘ਚ ਚਲਾ ਦਿੱਤੀਆਂ ਸਨ 15 ਗੋਲੀਆਂ—ਪੁੱਛਗਿੱਛ ‘ਚ ਪਤਾ ਲੱਗਾ ਹੈ ਕਿ ਤੋਤਾ ਨੇ ਪਿਸਟਲ ਨਾਲ 17 ਗੋਲੀਆਂ ਵੀ ਖਰੀਦੀਆਂ ਸਨ ਜਿਨ੍ਹਾਂ ‘ਚੋਂ 15 ਗੋਲੀਆਂ ਉਸ ਨੇ ਆਪਣੇ ਦੋਸਤ ਦੇ ਵਿਆਹ ‘ਚ ਚਲਾ ਦਿੱਤੀਆਂ ਸਨ। ਅੱਜ ਉਸ ਤੋਂ 2 ਗੋਲੀਆਂ ਬਰਾਮਦ ਹੋਈਆਂ ਹਨ।

LEAVE A REPLY