ਸਿੱਖ ਪੰਜਾਬੀ ਯੂਥ ਕਲੱਬ ਰੋਜਵਿਲ ਵਲੋਂ ਪ੍ਰੋਗਰਾਮ 8 ਨੂੰ

0
98

ਸੈਕਰਾਮੈਂਟੋ (ਕੈਲੀਫੋਰਨੀਆ) (TLT)-ਹਰ ਵਰ੍ਹੇ ਸਿੱਖ ਪੰਜਾਬੀ ਯੂਥ ਕਲੱਬ ਰੋਜਵਿੱਲ ਵਲੋਂ ਕਰਵਾਇਆ ਜਾਂਦਾ ਸੱਭਿਆਚਾਰਕ ਪ੍ਰੋਗਰਾਮ ਐਤਕਾਂ 8 ਜੂਨ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ‘ਚ ਪੰਜਾਬੀ ਦੇ ਵੱਖ ਵੱਖ ਕਲਾਕਾਰ ਜਸਪਿੰਦਰ ਰੈਨਾ, ਸਾਬੀ ਪਨੇਸਰ, ਬੇਅੰਤ ਬਾਵਾ, ਜੀਤਾ ਗਿੱਲ ਵਿਸ਼ੇਸ਼ ਤੌਰ ‘ਤੇ ਸਮੂਲੀਅਤ ਕਰਨਗੇ | ਸਟੇਜ ਨੂੰ ਪੰਜਾਬੀ ਗਾਇਕ ਗੋਗੀ ਸੰਧੂ ਸੰਭਾਲਣਗੇ | ਇਸ ਮੌਕੇ ਪ੍ਰਬੰਧਕਾਂ ‘ਚ ਸਲਵਿੰਦਰ ਪੱਡਾ, ਰਨਵੀਰ ਸੈਣੀ, ਹਰਦੀਪ ਗਿੱਲ ਤੇ ਚਰਨਕਮਲ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ 2551 ਵੁਡਕਰੀਕ ਓਕ ਬੁਲੇਵਾਡ ਰੋਜਵਿਲ ਵਿਖੇ ਹੋਵੇਗਾ ਤੇ ਇਹ ਨਿਰੋਲ ਸੱਭਿਆਚਾਰਕ ਹੋਵੇਗਾ | ਇਸ ਤੋਂ ਇਲਾਵਾ ਗਿੱਧਾ ਤੇ ਭੰਗੜੇ ਦੀਆਂ ਟੀਮਾਂ ਖਿੱਚ ਦਾ ਕੇਂਦਰ ਹੋਣਗੀਆਂ |

LEAVE A REPLY