ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜੀਏਟ ਸੀਨੀਅਰ ਸਕੈਂਡਰੀ ਸਕੂਲ, ਜਲੰਧਰ ਵਿਚ ਹੋਏ ਸਾਲਿਊਟੇਸ਼ਨਜ਼ – 2019 ਵਿਚ ਤਾਨਿਆ ਸ਼ਰਮਾ ਬਣੀ ਮਿਸ ਫਰੈਸ਼ਰ

0
95

ਜਲੰਧਰ (ਰਮੇਸ਼ ਗਾਬਾ) ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜੀਏਟ ਸੀਨੀਅਰ ਸਕੈਂਡਰੀ ਸਕੂਲ, ਜਲੰਧਰ ਵਿਚ ਐਸ. ਐਸ. ਸੀ. ਪਹਿਲੇ ਦੀਆਂ ਵਿਦਿਆਰਥਣਾਂ ਲਈ ਫਰੈਸ਼ਰਜ਼ ਪਾਰਟੀ ਸੈਲਿਊਟੇਸ਼ਨਜ਼ – 2019 ਦਾ ਆਯੋਜਨ ਕੀਤਾ ਗਿਆ। ਜਿਸ ਦੇ ਮੁਖ ਮਹਿਮਾਨ ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਸਨ। ਇਸ ਸਮਾਰੋਹ ਦਾ ਆਰੰਭ ਵਿਦਿਆਰਥਣਾਂ ਦੁਆਰਾ ਭਜਣ ਗਾਇਨ ਨਾਲ ਕੀਤਾ ਗਿਆ। ਮੁਖ ਮਹਿਮਾਨ ਦੁਆਰਾ ਜੋਤੀ ਜਗਾਈ ਗਈ ਅਤੇ ਸਕੂਲ ਦੇ ਇੰਚਾਰਜ ਸ਼੍ਰੀਮਤੀ ਸੰਗੀਤਾ ਸ਼ਰਮਾ, ਸ਼੍ਰੀਮਤੀ ਮੋਨਿਕਾ ਸ਼ਰਮਾ, ਸ਼੍ਰੀਮਤੀ ਸੁਸ਼ਮਾ ਸ਼ਰਮਾ ਵੀ ਇਸ ਵਿਚ ਸ਼ਾਮਿਲ ਸਨ। ਇਸ ਮੌਕੇ ਤੇ ਵਿਦਿਆਰਥਣਾਂ ਨੇ ਲੋਕਗੀਤ ਡਾਂਸ ਅਤੇ ਮਾਡਲਿੰਗ ਵਿਚ ਹਿੱਸਾ ਲੈ ਕੇ ਭਰਪੂਰ ਮਨੋਰੰਜਨ ਕੀਤਾ । ਮਾਡਲਿੰਗ ਵਿਚ ਜੇਤੂ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਵਿਭਿੰਨ ਟੈਗ ਅਤੇ ਪੁਰਸਕਾਰ ਦਿੱਤੇ ਗਏ। ਕੁਮਾਰੀ ਤਾਨਿਆ ਸ਼ਰਮਾ ਨੂੰ  ਫਰੈਸ਼ਰ, ਸੁਨੈਨਾ ਨੂੰ ਮਿਸ ਐਲੀਗੈਂਟ, ਕੋਮਲ ਨੂੰ ਮਿਸ ਗਰਜੀਅਸ, ਡਾਲੀ ਨੂੰ ਬੈਸਟ ਸਮਾਇਲ, ਅੰਕਿਤਾ ਨੂੰ ਬੈਸਟ ਕੈਟ ਵਾਕ,  ਅਰਸ਼ੀਆ ਨੂੰ ਬੈਸਟ ਅਸੈਸਰੀ, ਗੁਰਨਮੀਤ ਨੂੰ ਬੈਸਟ ਡਰੈਸ ਅਤੇ ਆਂਚਲ ਨੂੰ ਬੈਸਟ ਹੇਅਰ  ਸਟਾਈਲ ਲਈ ਚੁਣਿਆ ਗਿਆ। ਇਸ ਆਯੋਜਨ ਵਿਚ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਣਾਂ ਨੂੰ ਉਹਨਾਂ ਦੇ ਉੱਜਵਲ ਭਵਿਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

LEAVE A REPLY