EVM ਤੇ VVPAT ਦੇ ਮੁੱਦੇ ‘ਤੇ ਚੋਣ ਕਮਿਸ਼ਨ ਤੋਂ ਵਿਰੋਧੀਆਂ ਨੂੰ ਝਟਕਾ, ਤੈਅ ਨਿਯਮਾਂ ਅਨੁਸਾਰ ਹੀ ਹੋਵੇਗੀ ਮਤਗਣਨਾ

0
151

ਨਵੀਂ ਦਿੱਲੀTLT/ਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਤੋਂ ਠੀਕ ਇਕ ਦਿਨ ਪਹਿਲਾਂ ਵਿਰੋਧੀਆਂ ਨੂੰ ਤਗੜਾ ਝਟਕਾ ਲੱਗਾ ਹੈ। ਚੋਣ ਕਮਿਸ਼ਨ ਨੇ ਵੀਵੀਪੈਟ ਦੀਆਂ ਪਰਚੀਆਂ ਦੇ ਈਵੀਐੱਮ ਨਾਲ ਮਿਲਾਨ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਈਵੀਐੱਮ ਅਤੇ ਵੀਵੀਪੈਟ ਦੇ ਮੁੱਦੇ ‘ਤੇ ਆਪਣੀ ਬੈਠਕ ‘ਚ ਕਿਹਾ ਕਿ ਮਤਗਣਨਾ ਤੈਅ ਨਿਯਮਾਂ ਦੇ ਹਿਸਾਬ ਨਾਲ ਹੀ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਚੋਣ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਚੋਣ ਕਮਿਸ਼ਨ ਆਸ਼ੋਕ ਲਵਾਸਾ ਵੀ ਮੌਜੂਦ ਸਨ।

ਦੱਸਣਾ ਬਣਦਾ ਹੈ ਕਿ ਲੋਕ ਸਭਾ ਚੋਣ ਨਤੀਜੇ 23 ਮਈ ਨੂੰ ਆਉਣ ਵਾਲੇ ਹਨ ਅਤੇ ਇਸ ਤੋਂ ਠੀਕ ਪਹਿਲਾਂ ਵਿਰੋਧੀ ਪਾਰਟੀਆਂ ਨੇ ਈਵੀਐੱਮ ਸਬੰਧੀ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ। ਵਿਰੋਧੀਆਂ ਦੇ ਇਨ੍ਹਾਂ ਸਵਾਲਾਂ ਤੋਂ ਬਾਅਦ ਬੁੱਧਵਾਰ ਨੂੰ ਚੋਣ ਕਮਿਸ਼ਨ ਦੀ ਦਿੱਲੀ ‘ਚ ਇਕ ਬੈਠਕ ਸ਼ੁਰੂ ਹੋਈ ਹੈ ਜਿਸ ‘ਤੇ ਚੋਣ ਕਮਿਸ਼ਨ ਨੇ ਇਹ ਫ਼ੈਸਲਾ ਦਿੱਤਾ ਹੈ। ਵਿਰੋਧੀ ਪਾਰਟੀਆਂ ਵੱਲੋਂ ਈਵੀਐੱਮ ਨਤੀਜਿਆਂ ਦਾ ਵੀਵੀਪੈਟ ਪਰਚੀਆਂ ਨਾਲ ਮਿਲਾਨ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ

ਦੱਸ ਦੇਈਏ ਕਿ ਮੰਗਲਵਾਰ ਨੂੰ ਦੇਸ਼ ਦੀਆਂ ਕਰੀਬ 22 ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਟੀਡੀਪੀ ਦੇ ਪ੍ਰਮੁੱਖ ਚੰਦਰਬਾਬੂ ਨਾਇਡੂ ਦੀ ਅਗਵਾਈ ‘ਚ ਬੈਠਕ ਕੀਤੀ ਸੀ। ਇਸ ‘ਚ ਈਵੀਐੱਮ ‘ਚ ਗੜਬੜੀ ਦੇ ਮੁੱਦੇ ‘ਤੇ ਪ੍ਰਮੁੱਖਤਾ ਨਾਲ ਚਰਚਾ ਹੋਈ।

LEAVE A REPLY