ਪੱਲੇਦਾਰਾਂ ਦੇ ਦੋ ਧੜਿਆਂ ‘ਚ ਹੋਈ ਲੜਾਈ, ਕਈ ਜ਼ਖ਼ਮੀ

0
62

ਤਪਾ ਮੰਡੀ (TLT News)- ਅੱਜ ਇੱਥੇ ਪੱਲੇਦਾਰਾਂ ਦੇ ਦੋ ਧੜਿਆਂ ਵਿਚਾਲੇ ਹੋਈ ਲੜਾਈ ਦੌਰਾਨ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਸਪੈਸ਼ਲ ਲੋਡ ਭਰਨ ਨੂੰ ਲੈ ਕੇ ਦੋ ਧੜਿਆਂ ਦੇ ਪੱਲੇਦਾਰ ਆਪਸ ‘ਚ ਉਲਝ ਗਏ ਅਤੇ ਉਨ੍ਹਾਂ ਨੇ ਇੱਕ-ਦੂਜੇ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕਈ ਲੋਕ ਜ਼ਖ਼ਮੀ ਹੋ ਗਏ। ਦੋਹਾਂ ਧਿਰਾਂ ਦੇ ਜ਼ਖ਼ਮੀ ਲੋਕਾਂ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਪੈਸ਼ਲਾਂ ਅਤੇ ਗੱਡੀਆਂ ਖ਼ਾਲੀ ਕਰਨ ਨੂੰ ਲੈ ਕੇ ਪੱਲੇਦਾਰਾਂ ਦੀ ਕਈ ਵਾਰ ਲੜਾਈ ਹੋਈ ਹੈ।

LEAVE A REPLY