ਮੈਕਸੀਕੋ ‘ਚ ਗੋਲੀਬਾਰੀ, 10 ਲੋਕਾਂ ਦੀ ਮੌਤ

0
61

ਮੈਕਸੀਕੋ ਸਿਟੀ (TLT News) ਮੈਕਸੀਕੋ ਦੇ ਦੱਖਣੀ ਸੂਬੇ ਓਕਸਾਸਾ ਅਤੇ ਉੱਤਰੀ-ਪੂਰਬੀ ਸੂਬੇ ਤਮੌਲੀਪਸ ‘ਚ ਹੋਈ ਗੋਲੀਬਾਰੀ ‘ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਓਕਸਾਸਾ ਦੇ ਸਰਕਾਰੀ ਵਕੀਲਾਂ ਅਤੇ ਸਥਾਨਕ ਮੀਡੀਆ ਨੇ ਕਿਹਾ ਕਿ ਇੱਥੇ ਸੜਕ ਕਿਨਾਰੇ ਚਾਰ ਔਰਤਾਂ ਅਤੇ ਦੋ ਪੁਰਸ਼ਾਂ ਦੀਆਂ ਗੋਲੀਆਂ ਨਾਲ ਭੁੰਨੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉੱਧਰ ਤਮੌਲੀਪਸ ਸੂਬੇ ‘ਚ ਪੁਲਿਸ ਅਤੇ ਬਦਮਾਸ਼ਾਂ ਦੇ ਸਥਾਨਕ ਗਿਰੋਹਾਂ ਵਿਚਾਲੇ ਮੁਠਭੇੜ ਹੋਈ। ਇਸ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ।

LEAVE A REPLY