ਇੰਨੋਸੈਂਟ ਹਾਰਟਸ ਗਰੁੱਪ ਦੇ ਪ੍ਰਧਾਨ ਡਾ. ਬੌਰੀ ਦਾ ਦੇਹਾਂਤ, ਅੰਤਿਮ ਸੰਸਕਾਰ ਸ਼ਾਮ 6 ਵਜੇ

0
88

ਜਲੰਧਰ (ਹਰਪ੍ਰੀਤ ਕਾਹਲੋਂ )  ਸਿਹਤ ਤੇ ਸਿੱਖਿਆ ਖੇਤਰ ਦੀ ਅਹਿਮ ਸ਼ਖ਼ਸੀਅਤ ਤੇ ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ (ਬੀਐੱਮਈਐੱਮਟੀ) ਦੇ ਪ੍ਰਧਾਨ ਡਾ. ਐੱਮਡੀ ਬੌਰੀ ਦਾ ਮੰਗਲਵਾਰ ਸਵੇਰੇ 6 ਵਜੇ ਦੇਹਾਂਤ ਹੋ ਗਿਆ। ਡਾ. ਬੌਰੀ ਦੀ ਅਗਵਾਈ ਹੇਠ ਇਨੋਸੈਂਟ ਹਾਰਟਸ ਦੀਆਂ ਕਈ ਵਿਦਿਅਕ ਸੰਸਥਾਵਾਂ ਤੇ ਮਲਟੀਸਪੈਸ਼ਿਲਟੀ ਹਸਪਤਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੇ ਪੁੱਤਰਾਂ ਡਾ. ਅਨੂਪ ਬੌਰੀ ਤੇ ਡਾ. ਚੰਦਰ ਬੌਰੀ ਮੁਤਾਬਕ ਡਾ. ਬੌਰੀ ਦਾ ਅੰਤਿਮ ਸੰਸਕਾਰ ਅੱਜ ਸ਼ਾਮ 6 ਵਜੇ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ।

LEAVE A REPLY