ਕੀ ਟੋਲ ਪਲਾਜ਼ੇ ‘ਤੇ ਕੈਸ਼ੀਅਰ ਇਸ ਲਈ ਦਿੰਦੇ ਹਨ 10 ਤੇ 5 ਦੇ ਸਿੱਕੇ?

0
223

TLT/ਤੁਸੀਂ ਅਕਸਰ ਵੇਖਿਆ ਹੋਵੇਗਾ ਕਿ ਟੋਲ ਪਲਾਜੇ ਉਤੇ ਪੈਸੇ ਵਾਪਸ ਕਰਨ ਦੌਰਾਨ ਕੈਸ਼ੀਅਰ 10 ਜਾਂ 5 ਰੁਪਏ ਦੇ ਸਿੱਕੇ ਜ਼ਰੂਰ ਦਿੰਦਾ ਹੈ। ਇਸ ਵਿਚ 10 ਰੁਪਏ ਦੇ ਸਿੱਕਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਇਸ ਪਿੱਛੇ ਵਜ੍ਹਾ ਜੋ ਵੀ ਹੋਵੇ, ਪਰ ਹਰਿਆਣਾ ਪੁਲਿਸ ਨੇ ਨਕਲੀ ਸਿੱਕੇ ਬਣਾਉਣ ਵਾਲੀ ਇਕ ਫੈਕਟਰੀ ਫੜੀ ਹੈ। ਇਥੇ ਕੰਮ ਕਰਦੇ ਲੋਕ ਇਹ ਨਕਲੀ ਸਿੱਕੇ ਜ਼ਿਆਦਾਤਰ ਟੋਲ ਪਲਾਜਿਆਂ ਉਪਰ ਹੀ ਦਿੰਦੇ ਸਨ। ਪਤਾ ਲੱਗਾ ਹੈ ਕਿ ਪਲਾਜੇ ਦੇ ਮੁਲਾਜ਼ਮਾਂ ਨੂੰ ਇਹ ਲਾਲਚ ਦੇ ਕੇ ਅਜਿਹਾ ਕਰਦੇ ਸਨ।

ਇਹ ਲੋਕ ਜਿਆਦਾਤਰ ਸਿੱਕੇ ਇਥੇ ਹੀ ਖਪਾਉਂਦੇ ਸਨ। ਪਿਛਲੇ ਤਿੰਨ ਮਹੀਨਿਆਂ ਤੋਂ ਇਹ ਗਰੋਹ ਕਰੀਬ 3 ਕਰੋੜ ਦੇ ਨਕਲੀ ਸਿੱਕੇ ਬਾਜ਼ਾਰ ਵਿਚ ਖਪਾ ਚੁੱਕਾ ਹੈ। ਇਨ੍ਹਾਂ ਸਿੱਕਿਆਂ ਨੂੰ ਛੇਤੀ ਕੋਈ ਪਛਾਣ ਨਹੀਂ ਸਕਦਾ। ਇਸ ਤੋਂ ਇਲਾਵਾ ਟੋਲ ਪਲਾਜੇ ਉਤੇ ਕਾਹਲੀ ਹੋਣ ਕਾਰਨ ਕੋਈ ਵੀ ਇਸ ਵੱਲ ਧਿਆਨ ਨਹੀਂ ਦਿੰਦਾ ਸੀ। ਜਿਆਦਾਤਰ ਗੱਡੀ ਚਾਲਕ ਦੂਰ-ਦਰਾਡੇ ਦੇ ਹੁੰਦੇ ਹਨ, ਇਸ ਲਈ ਕੋਈ ਪੁੱਛ ਪੜਤਾਲ ਨਹੀਂ ਕਰਦਾ ਸੀ।

ਫ਼ਰੀਦਾਬਾਦ ਦੇ ਸੂਰਜਕੁੰਡ ਸੀਆਈਏ ਥਾਣਾ ਪੁਲਿਸ ਨੇ ਹਰਿਆਣਾ ਦੇ ਬਹਾਦਰਗੜ੍ਹ ਵਿਖੇ ਨਕਲੀ ਸਿੱਕੇ ਬਣਾਉਣ ਵਾਲੀ ਵਰਕਸ਼ਾਪ ਦਾ ਪਤਾ ਲਾ ਕੇ ਇਕ ਔਰਤ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਕੇ ਦੌਰਾਨ ਕਾਰ ਵਿੱਚੋਂ ਨਕਲੀ ਸਿੱਕੇ ਬਰਾਮਦ ਕੀਤੇ ਗਏ। ਜਾਂਚ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਕਿ ਇਹ ਸਿੱਕੇ ਬਹਾਦਰਗੜ੍ਹ ਸਥਿਤ ਗਣਪਤੀ ਧਾਮ ਨੇੜੇ ਇਕ ਵਰਕਸ਼ਾਪ ਵਿਚ ਤਿਆਰ ਕੀਤੇ ਜਾਂਦੇ ਸਨ। ਪਿਛਲੇ ਤਿੰਨ ਮਹੀਨਿਆਂ ਤੋਂ ਇਹ ਗਰੋਹ ਕਰੀਬ 3 ਕਰੋੜ ਦੇ ਨਕਲੀ ਸਿੱਕੇ ਬਾਜ਼ਾਰ ਵਿਚ ਖਪਾ ਚੁੱਕਾ ਹੈ। ਗਰੋਹ ਵੱਲੋਂ ਜ਼ਿਆਦਾਤਰ ਸਿੱਕੇ ਟੋਲ ਪਲਾਜ਼ਿਆਂ ਅਤੇ ਲੋਕਲ ਬਾਜ਼ਾਰਾਂ ਵਿਚ ਖਪਾਏ ਜਾਂਦੇ ਸਨ।

ਸੀਆਈਏ ਸਟਾਫ਼ ਨੇ ਛਾਪਾ ਮਾਰ ਕੇ ਵਰਕਸ਼ਾਪ ਵਿੱਚੋਂ ਲੱਖਾਂ ਰੁਪਏ ਦੀ ਕੀਮਤ ਦੇ ਨਕਲੀ ਸਿੱਕੇ, ਕੱਚਾ ਮਾਲ ਤੇ ਮਸ਼ੀਨਾਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ਦੀ ਜਾਂਚ ਹੁਣ ਫ਼ਰੀਦਾਬਾਦ ਤੇ ਬਹਾਦਰਗੜ੍ਹ ਦੀ ਪੁਲਿਸ ਮਿਲ ਕੇ ਕਰ ਰਹੀ ਹੈ। ਸੀਆਈਏ ਸਟਾਫ਼ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸਿੱਕਿਆਂ ਦਾ ਖਾਂਚਾ ਕਿਸ ਨੇ ਤਿਆਰ ਕੀਤਾ ਤੇ ਕੱਚਾ ਮਾਲ ਕਿਥੋਂ ਖ਼ਰੀਦਿਆ ਗਿਆ।

LEAVE A REPLY