ਸਿੰਗਾਪੁਰ ਜਾ ਰਹੇ ਜਹਾਜ਼ ਦੀ ਚੇਨਈ ਦੇ ਹਵਾਈ ਅੱਡੇ ‘ਤੇ ਹੋਈ ਐਮਰਜੈਂਸੀ ਲੈਂਡਿੰਗ

0
216

ਚੇਨਈ (TLT News) ਤਾਮਿਲਨਾਡੂ ਦੇ ਤ੍ਰਿਚੀ ਤੋਂ ਸਿੰਗਾਪੁਰ ਜਾ ਰਹੀ ਸਕੂਟ ਏਅਰਵੇਜ਼ ਦੀ ਉਡਾਣ ਟੀ. ਆਰ. 567 ਦੀ ਅੱਜ ਤੜਕੇ ਕਰੀਬ 3.40 ਵਜੇ ਚੇਨਈ ਦੇ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਨੂੰ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰ ਲਿਆ ਗਿਆ। ਇਸ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ। ਜਹਾਜ਼ ‘ਚ ਕੁੱਲ 161 ਯਾਤਰੀ ਤੇ ਅਮਲੇ ਦੇ ਮੈਂਬਰ ਸਵਾਰ ਸਨ ਅਤੇ ਸਾਰਿਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਅਧਿਕਾਰੀਆਂ ਮੁਤਾਬਕ ਉਡਾਣ ਭਰਨ ਤੋਂ ਬਾਅਦ ਜਦੋਂ ਜਹਾਜ਼ ਭਾਰਤੀ ਹਵਾਈ ਖੇਤਰ ‘ਚ ਸੀ ਤਾਂ ਪਾਇਲਟ ਨੇ ਇਸ ‘ਚੋਂ ਚੰਗਿਆੜੀ ਨਿਕਲਦੀ ਦੇਖੀ। ਇਸ ਤੋਂ ਬਾਅਦ ਪਾਇਲਟ ਨੇ ਐਮਰਜੈਂਸੀ ਹਾਲਤ ‘ਚ ਜਹਾਜ਼ ਨੂੰ ਉਤਾਰਨ ਲਈ ਹਵਾਈ ਅੱਡੇ ਨਾਲ ਸੰਪਰਕ ਕੀਤਾ। ਜਹਾਜ਼ ਨੂੰ ਲੈਂਡਿੰਗ ਦੀ ਆਗਿਆ ਦੇ ਦਿੱਤੀ ਗਈ ਅਤੇ ਅੱਗ ਬੁਝਾਊ ਦਸਤੇ ਨੂੰ ਤਿਆਰ ਰੱਖਿਆ ਗਿਆ। ਜਹਾਜ਼ ਦੇ ਅੱਜ ਸ਼ਾਮੀਂ ਸਿੰਗਾਪੁਰ ਰਵਾਨਾ ਹੋਣ ਦੀ ਸੰਭਾਵਨਾ ਹੈ।

LEAVE A REPLY