ਹਾਈ ਟੈਂਸ਼ਨ ਲਾਈਨ ਦੀ ਲਪੇਟ ‘ਚ ਆਈ ਬਰਾਤੀਆਂ ਨਾਲ ਭਰੀ ਬੱਸ, 6 ਲੋਕ ਝੁਲਸੇ

0
92

ਦਮੋਹ : ਬਰਾਤੀਆਂ ਨਾਲ ਭਰੀ ਬੱਸ ਹਾਈ ਟੈਂਸ਼ਨ ਲਾਈਨ ਦੀ ਲਪੇਟ ‘ਚ ਆ ਗਈ। ਇਸ ਨਾਲ 6 ਬਰਾਤੀ ਬੁਰੀ ਤਰ੍ਹਾਂ ਝੁਲਸ ਗਏ। ਜਿਨ੍ਹਾਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ।ਜਬਲਪੁਰ ਜ਼ਿਲ੍ਹੇ ਤੋਂ ਬੇਨ ਸਮਾਜ ਦੀ ਬਰਾਤ ਹਿੰਡੋਰੀਆ ਥਾਣੇ ਤਾਨਖੇੜੀ ਪਿੰਡ ਆਈ ਸੀ। ਸ਼ਨਿਚਰਵਾਰ ਸਵੇਰੇ ਜਦੋਂ ਬਰਾਤ ਵਾਪਸ ਪਰਤੀ ਤਾਂ ਇਸੇ ਦੌਰਾਨ ਬਰਾਤੀਆਂ ਨਾਲ ਭਰੀ ਬੱਸ ਹਾਈ ਟੈਂਸ਼ਨ ਲਾਈਨ ਦੀ ਲਪੇਟ ‘ਚ ਆ ਗਈ। ਬੱਸ ‘ਚ ਬਰਾਤੀ ਕੁਝ ਸਮਝ ਪਾਉਂਦੇ ਤਾਂ ਉਦੋਂ ਤਕ ਕਈ ਲੋਕ ਕਰੰਟ ਦੀ ਚਪੇਟ ‘ਚ ਆ ਕੇ ਝੁਲਸ ਗਏ। ਜ਼ਖਮੀਆਂ ਦੀ ਪਛਾਣ ਜਗਦੀਸ਼ ਪਿਤਾ ਸੰਤੋਸ਼ ਵੈਨ 22, ਮੋਹਿਤ ਪਿਤਾ ਧਨੀਰਾਮ ਵੈਨ 22, ਰੋਹਿਤ ਪਿਤਾ ਧਨੀਰਾਮ ਵੈਨ 19, ਦੀਪਕ ਪਿਤਾ ਸੀਤਾਰਾਮ ਵੈਨ 30 ਸ਼ਾਮਲ ਹੈ। ਗਨੀਮਤ ਰਹੀ ਕਿ ਇਸ ਹਾਦਸੇ ‘ਚ ਲਾੜਾ-ਲਾੜੀ ਨੂੰ ਕੁਝ ਨਹੀਂ ਹੋਇਆ।

LEAVE A REPLY