ਭਾਰਤੀ ਦਵਾਈ ਕੰਪਨੀ ‘ਤੇ ਸੰਕਟ, ਅਮਰੀਕਾ ‘ਚ ਲੱਗ ਸਕਦੈ 6110 ਕਰੋੜ ਦਾ ਜੁਰਮਾਨਾ

0
93

ਨਵੀਂ ਦਿੱਲੀ— ਅਮਰੀਕਾ ਦੇ 44 ਰਾਜਾਂ ਨੇ 20 ਜੈਨਰਿਕ ਦਵਾਈ ਕੰਪਨੀਆਂ ਦੇ ਖਿਲਾਫ ਮੁਕੱਦਮਾ ਕੀਤਾ ਹੈ। ਇਨ੍ਹਾਂ ‘ਚ 7 ਭਾਰਤੀ ਕੰਪਨੀਆਂ ਵੀ ਹਨ। ਇਨ੍ਹਾਂ ‘ਚੋਂ 5 ਭਾਰਤੀ ਕੰਪਨੀਆਂ ਨੂੰ ਰਾਜਾਂ ਦੇ ਅਟਾਰਨੀ ਜਨਰਲਸ ਦਾ ਨੋਟਿਸ ਮਿਲਿਆ ਹੈ, ਜਦੋਂ ਕਿ ਬਾਕੀ ਨੂੰ ਨਿਆਂ ਵਿਭਾਗ ਦੀ ਜਾਂਚ ਦਾ ਸਾਹਮਣਾ ਕਰਨਾ ਪਵੇਗਾ। ਇਸ ਮੁਕੱਦਮੇ ਦੇ ਤਹਿਤ ਸਭ ਤੋਂ ਜ਼ਿਆਦਾ 87.3 ਕਰੋੜ ਡਾਲਰ (ਕਰੀਬ 6110 ਕਰੋੜ ਰੁਪਏ) ਦਾ ਜੁਰਮਾਨਾ ਭਾਰਤੀ ਕੰਪਨੀ ਗਲੇਨਮਾਰਕ ‘ਤੇ ਲਾਇਆ ਜਾ ਸਕਦਾ ਹੈ।
ਇਨ੍ਹਾਂ ਸਾਰੀਆਂ ਦਵਾਈ ਕੰਪਨੀਆਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ 2013 ਤੋਂ 2015 ਦੇ ਦਰਮਿਆਨ 112 ਦਵਾਈਆਂ ਦੀਆਂ ਕੀਮਤਾਂ ਫਰਜੀ ਤਰੀਕੇ ਨਾਲ ਵਧਾਉਣ ਲਈ ਘਪਲਾ ਕੀਤਾ ਹੈ। ਇਸ ਮੁਕੱਦਮੇ ‘ਚ ਜਿਨ੍ਹਾਂ 7 ਭਾਰਤੀ ਦਵਾਈ ਕੰਪਨੀਆਂ ਦੇ ਨਾਂ ਹਨ ਉਨ੍ਹਾਂ ‘ਚ ਵਾਕਹਾਰਡਟ, ਡਾ. ਰੈੱਡੀਜ ਲੈਬੋਰੇਟਰੀਜ, ਅਰਬਿੰਦੋ ਫਾਰਮਾ, ਗਲੇਨਮਾਰਕ ਫਾਰਮਾ, ਲਿਊਪਿਨ, ਜਾਇਡਸ ਫਾਰਮਾ ਅਤੇ ਟਾਰੋ ਫਾਰਮਾਸਿਊਟੀਕਲਸ ਸ਼ਾਮਲ ਹਨ। ਓਧਰ ਦੂਜੇ ਪਾਸੇ ਡਾ. ਰੈੱਡੀਜ, ਵਾਕਹਾਰਡਟ, ਅਰਬਿੰਦੋ ਅਤੇ ਗਲੇਨਮਾਰਕ ਵਰਗੀਆਂ ਵੱਡੀਆਂ ਭਾਰਤੀ ਫਾਰਮਾ ਕੰਪਨੀਆਂ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਖਾਰਿਜ ਕੀਤਾ ਹੈ।
ਕਿਸ ਤਰ੍ਹਾਂ ਦੀ ਮਿਲੇਗੀ ਸਜਾ
ਜੇ. ਐੱਮ. ਫਾਇਨਾਂਸ਼ੀਅਲ ਦੀ ਇਕ ਰਿਪੋਰਟ ਅਨੁਸਾਰ ਇਨ੍ਹਾਂ ਕੰਪਨੀਆਂ ਖਿਲਾਫ ਜਾਂਚ ਕਈ ਸਾਲਾਂ ਤੋਂ ਚੱਲ ਰਹੀ ਹੈ ਪਰ ਸੋਮਵਾਰ ਨੂੰ ਦਾਖਲ ਮੌਜੂਦਾ ਮੁਕੱਦਮੇ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਲੱਖਾਂ ਡਾਲਰ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਸ਼ਰਮਨ ਐਂਟੀ ਟਰੱਸਟ ਐਕਟ ਮੁਤਾਬਕ ਵੱਧ ਤੋਂ ਵੱਧ10 ਕਰੋੜ ਡਾਲਰ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ ਪਰ ਇਸ ਘਪਲੇ ਨਾਲ ਕਾਰੋਬਾਰ ਕਿੰਨਾ ਪ੍ਰਭਾਵਿਤ ਹੋਇਆ ਉਸ ਨੂੰ ਵੇਖਦਿਆਂ ਵੱਧ ਤੋਂ ਵੱਧ ਜੁਰਮਾਨੇ ਦੀ ਰਾਸ਼ੀ ਵਧਾਈ ਜਾ ਸਕਦੀ ਹੈ। ਅਰਬਿੰਦੋ ਫਾਰਮਾ ‘ਤੇ ਘੱਟ ਤੋਂ ਘੱਟ 1.3 ਕਰੋੜ ਡਾਲਰ (ਲਗਭਗ 90 ਕਰੋੜ ਰੁਪਏ) ਦਾ ਜੁਰਮਾਨਾ ਲੱਗ ਸਕਦਾ ਹੈ।
ਗਲੇਨਮਾਰਕ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਇਸ ਦੇ ਖਿਲਾਫ ਅਮਰੀਕਾ ਦੀਫੈਡਰਲ ਅਦਾਲਤ ਦੀ ਸ਼ਰਨ ਲੈ ਸਕਦੀ ਹੈ। ਸੰਨ ਫਾਰਮਾ ਦੀ ਸਹਾਇਕ ਕੰਪਨੀ ਟਾਰੋ ਫਾਰਮਾਸਿਊਟੀਕਲਸ ‘ਤੇ ਵੀ 2.38 ਕਰੋੜ ਡਾਲਰ (ਲਗਭਗ 166 ਕਰੋੜ ਰੁਪਏ) ਦਾ ਜੁਰਮਾਨਾ ਲਾਇਆ ਜਾ ਸਕਦਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਜੋ ਕੰਪਨੀਆਂ ਇਕ ਤੋਂ ਜਿਆਦਾ ਦਵਾਈਆਂ ਦੇ ਮਾਮਲੇ ‘ਚ ਫਸੀ ਹੈ, ਉਹ ਮਸਲੇ ਨੂੰ ਜਲਦੀ ਨਿੱਪਟਾਉਣ ‘ਤੇ ਵਿਚਾਰ ਕਰ ਸਕਦੀਆਂ ਹੈ ਕਿਉਂਕਿ ਉਨ੍ਹਾਂ ਦਾ ਜ਼ਿਆਦਾ ਕੁੱਝ ਦਾਅ ‘ਤੇ ਲੱਗਾ ਹੋਇਆ ਹੈ

LEAVE A REPLY