Whatsapp ਯੂਜ਼ਰਜ਼ ਲਈ ਖੁਸ਼ਖਬਰੀ, ਐਪ ਨਾਲ ਜਲਦ ਹੀ ਜੁੜਨਗੇ ਇਹ ਖਾਸ ਫੀਚਰਜ਼

0
122

 ਫੇਸਬੁਕ ਦੀ ਤਰ੍ਹਾਂ ਇੰਸਟੈਂਟ ਮੈਸਿਜ ਐਪ ਵ੍ਹਟਸਐਪ ‘ਚ ਇਸ ਸਾਲ 5 ਨਵੇਂ ਫੀਚਰਜ਼ ਜੁੜਨ ਵਾਲੇ ਹਨ। ਇਨ੍ਹਾਂ ਫੀਚਰਜ਼ ਦੇ ਜੁੜਨ ਨਾਲ ਯੂਜ਼ਰਸ ਨੂੰ ਵ੍ਹਟਸਐਪ ‘ਚ ਚੈਟਿੰਗ ਦਾ ਵੱਖਰਾ ਤਜੁਰਬਾ ਮਿਲੇਗਾ। ਵ੍ਹਟਸਐਪ ਦੇ ਇਨ੍ਹਾਂ ਫੀਚਰਜ਼ ਨੂੰ ਬੀਟਾ ਵਰਜਨ ‘ਚ ਪਹਿਲਾਂ ਸਪਾਟ ਕੀਤਾ ਗਿਆ ਹੈ। ਇਨ੍ਹਾਂ ਫੀਚਰਜ਼ ਨੂੰ ਜਲਦ ਹੀ ਐਪ ‘ਚ ਜੋੜਿਆ ਜਾਵੇਗਾ।

ਕੁਝ ਮਹੀਨਿਆਂ ਪਹਿਲਾਂ ਹੀ ਵ੍ਹਟਸਐਪ ‘ਚ ios ਯੂਜ਼ਰਸ ਲਈ ਬਾਇਓਮੈਟ੍ਰਿਕ ਲਾਕ ਤੇ ਗਰੁੱਪ ਸਿਲੈਕਟਿੰਗ ਫੀਚਰਜ਼ ਜੋੜੇ ਜਾ ਚੁੱਕੇ ਹਨ। ਗਰੁੱਪ ਸਿਲੈਕਟਿੰਗ ਫੀਚਰ ‘ਚ ਤੁਹਾਡੀ ਮਰਜ਼ੀ ਤੋਂ ਬਿਨਾਂ ਤੁਹਾਨੂੰ ਕੋਈ ਵੀ ਕਿਸੇ ਵੀ ਗਰੁੱਪ ‘ਚ ਐਡ ਨਹੀਂ ਕਰ ਸਕਦਾ। ਹਾਲਾਂਕਿ ਇਨ੍ਹਾਂ ਫੀਚਰਜ਼ ਦਾ ਯੂਜ਼ਰਜ਼ ਇੰਤਜ਼ਾਰ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਵ੍ਹਟਸਐਪ ਦੇ ਉਨ੍ਹਾਂ ਆਕਰਸ਼ਕ ਫੀਚਰਜ਼ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਬੀਟਾ ‘ਚ ਸਪਾਟ ਕੀਤਾ ਗਿਆ ਹੈ ਤੇ ਜਲਦ ਹੀ ਸਾਰੇ ਯੂਜ਼ਰਸ ਲਈ ਰੋਲ ਆਊਟ ਕੀਤਾ ਜਾ ਸਕਦਾ ਹੈ।

ਫ੍ਰੀਕਵੈਂਟਲੀ ਫਾਰਵਰਡਿਡ ਜਾਂ ਫਾਰਵਰਡਿੰਗ ਇੰਫੋ

ਇਸ ਫੀਚਰ ਨੂੰ ਫੇਕ ਨਿਊਜ਼ ਤੇ ਮਿਸ ਇਨਫੋਰਮੇਸ਼ਨ ‘ਤੇ ਲਗਾਮ ਲਾਉਣ ਲਈ ਐਪ ਨਾਲ ਜੋੜਿਆ ਜਾਵੇਗਾ। ਇਸ ਫੀਚਰ ਨੂੰ ਕੁਝ ਮਹੀਨੇ ਪਹਿਲਾਂ ਹੀ ਬੀਟਾ ਵਰਜਨ ਲਈ ਰੋਲ ਆਊਟ ਕੀਤਾ ਗਿਆ ਸੀ। ਇਸ ਫੀਚਰ ਦੀ ਮਦਦ ਨਾਲ ਕਿਸੇ ਮੈਸੇਜ ਨੂੰ ਕਿੰਨੀ ਵਾਰ ਫਾਰਵਰਡ ਕੀਤਾ ਗਿਆ ਹੈ ਇਹ ਪਤਾ ਲਗਾਇਆ ਜਾ ਸਕੇਗਾ। ਇਸ ਨਾਲ ਯੂਜ਼ਰਸ ਸਮਝ ਜਾਣਗੇ ਕਿ ਮੈਸੇਜ ਪੋਸਟ ਵਾਇਰਲ ਕੀਤੀ ਜਾ ਰਹੀ ਹੈ ਜਾਂ ਨਹੀਂ। ਜਿਨ੍ਹਾਂ ਮੈਸੇਜਿਸ ਨੂੰ 4 ਵਾਰ ਤੋਂ ਜ਼ਿਆਦਾ ਵਾਰ ਫਾਰਵਰਡ ਕੀਤਾ ਜਾਵੇਗਾ ਉਹ ਮੈਸੇਜ ਫ੍ਰੀਕਵੈਂਟਲੀ ਫਾਰਵਰਡਿਡ ਦੇ ਨਾਮ ਨਾਲ ਲਿਸਟ ਹੋ ਜਾਵੇਗਾ। ਇਸ ਤਰ੍ਹਾਂ ਯੂਜ਼ਰ ਵਾਇਰਲ ਮੈਸੇਜ ਤੇ ਨਾਰਮਲ ਮੈਸੇਜ ‘ਚ ਡਿਫਰੈਂਸ਼ਿਏਟ ਕਰ ਸਕਣਗੇ।

ਪ੍ਰੋਡਕਟ ਕੈਟੇਲਾਗ

ਵ੍ਹਟਸਐਪ ਦੇ ਇਸ ਫੀਚਰ ਦੀ ਮਦਦ ਨਾਲ ਛੇਟੇ ਕਾਰੋਬਾਰੀ ਆਪਣੇ ਪ੍ਰੋਡਕਟ ਡਾਇਰੈਕਟ ਐਪ ਜ਼ਰੀਏ ਸ਼ੋਕੇਸ ਕਰ ਸਕਦੇ ਹਨ। ਇਸ ਫੀਚਰ ਦੀ ਮਦਦ ਨਾਲ ਕਾਰੋਬਾਰੀ ਆਪਣੇ ਵ੍ਹਟਸਐਪ ਪ੍ਰੋਫਾਈਲ ‘ਚ ਆਪਣੇ ਪ੍ਰੋਡਕਟ ਨੂੰ ਸ਼ੋਕੇਸ ਕਰ ਸਕਣਗੇ।

ਸਟਿਕਰ ਨੋਟੀਫਿਕੇਸ਼ਨ ਪ੍ਰਿਵਿਊ

ਇਸ ਫੀਚਰ ਨੂੰ Android 2.19.130 ਅਪਡੇਟ ਸਪਾਟ ਕੀਤਾ ਗਿਆ ਹੈ। ਇਸ ਫੀਚਰ ਜ਼ਰੀਏ ਯੂਜ਼ਰ ਆਪਣੇ ਸਮਾਰਟਫੋਨ ਦੇ ਨੋਟੀਫਿਕੇਸ਼ਨ ਬਾਰ ‘ਚ ਵ੍ਹਟਸਐਪ ਸਟਿਕਰ ਨੂੰ ਪ੍ਰਿਵਿਊ ਦੇਖ ਸਕਣਗੇ। ਇਸ ਲਈ ਯੂਜ਼ਰ ਨੂੰ ਨੋਟੀਫਿਕੇਸ਼ਨ ਨੂੰ ਪੁਲ ਡਾਊਨ ਕਰਨਾ ਪਵੇਗਾ। ਇਹ ਫੀਚਰ ਪਹਿਲਾਂ ਤੋਂ ਹੀ iOS ਯੂਜ਼ਰ ਲਈ ਉਪਲਬਧ ਹੈ।

ਡਾਰਕ ਮੋਡ ਇਸ ਫੀਚਰ ਦਾ ਇੰਤਜ਼ਾਰ ਵ੍ਹਟਸਐਪ ਯੂਜ਼ਰ ਨੂੰ ਕਾਫੀ ਸਮੇਂ ਤੋਂ ਹੈ। ਫੇਸਬੁਕ ਸੈਸੇਂਜਰ ‘ਚ ਇਹ ਫੀਚਰ ਪਹਿਲਾਂ ਹੀ ਲਾਇਆ ਜਾ ਚੁੱਕਾ ਹੈ। ਵ੍ਹਟਸਐਪ ਨੂੰ ਬੀਟਾ ਵਰਜਨ ‘ਚ ਇਸ ਫੀਚਰ ਨੂੰ ਸਪਾਟ ਕੀਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਰਾਤ ਸਮੇਂ ਦੇਰ ਤਕ ਵ੍ਹਟਸਐਪ ਚਲਾਉਣ ਨਾਲ ਅੱਖਾਂ ‘ਤੇ ਕੋਈ ਅਸਰ ਨਹੀਂ ਪਵੇਗਾ।

LEAVE A REPLY