CBSE ਬਦਲੇਗਾ 10ਵੀਂ ਦੀ ਪ੍ਰੀਖਿਆ ਦਾ ਪੈਟਰਨ, ਕ੍ਰਿਏਟਿਵ ਜਵਾਬ ਦੇਣ ਵਾਲਿਆਂ ਨੂੰ ਮਿਲਣਗੇ ਜ਼ਿਆਦਾ ਨੰਬਰ

0
74

ਨਵੀਂ ਦਿੱਲੀ (TLT News) ਕੇਂਦਰੀ ਮਾਧਮਿਕ ਸਿੱਖਿਆ ਬੋਰਡ (CBSE) ਮੌਜੂਦਾ ਵਿਦਿਅਕ ਸੈਸ਼ਨ ਤੋਂ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਸਵਾਲਾਂ ਦੇ ਪੈਟਰਨ ‘ਚ ਕੁਝ ਬਦਲਾਅ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸੀਬੀਐੱਸਈ ਨੇ 2019-20 ਸੈਸ਼ਨ ਲਈ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਗਾਈਡਲਾਈਨ ਮੁਤਾਬਿਕ ਵਿਦਿਆਰਥੀ ਦੀ ਯਾਦ ਕਰਨ ਦੀ ਸਮਰੱਥਾ ਨੂੰ ਵਧਾਉਣ ਲਈ ਬੋਰਡ ਨੇ 10ਵੀਂ ਲਈ ਨਵੀਂ ਮਾਰਕਿੰਗ ਸਕੀਮ ਬਾਰੇ ਜਾਣੂ ਕਰਵਾਇਆ ਹੈ। ਨਵੀਂ ਗਾਈਡਲਾਈਨ ਦਾ ਫੋਕਸ ਉਨ੍ਹਾਂ ਦੀ ਪ੍ਰੈਕਟੀਕਲ ਨਾਲੇਜ ਅਤੇ ਥੌਟ ਪ੍ਰੋਸੈੱਸ ਨੂੰ ਵਿਕਸਤ ਕਰਨ ‘ਤੇ ਹੋਵੇਗਾ।

ਸੀਬੀਐੱਸਈ ਨੇ 20 ਅੰਕਾਂ ਦੇ ਓਬਜੈਟਕਿਵ ਪ੍ਰਸ਼ਨਾਂ ਦੇ ਮੌਜੂਦਾ ਫਾਰਮੈਟ ‘ਚ ਬਦਲਾਅ ਲਿਆਉਣ ਦਾ ਫ਼ੈਸਲਾ ਕੀਤਾ ਹੈ। ਵੱਡੇ ਬਦਲਾਅ 60 ਅੰਕਾਂ ਦੇ ਸਿਧਾਂਤ ਵਾਲੇ ਹਿੱਸੇ ਵਿਚ ਹੋਣਗੇ। ਇਨ੍ਹਾਂ ਹਿੱਸਿਆਂ ਵਿਚ ਹੁਣ ਘਟ ਸਵਾਲ ਹੋਣਗੇ ਜਿਨ੍ਹਾਂ ਵਿਚੋਂ ਹਰੇਕ ‘ਚ ਵਧ ਤੋਂ ਵਧ ਨੰਬਰਾਂ ਨਾਲ ਲੰਬੇ ਫਾਰਮ ਅਤੇ ਰਚਨਾਤਮਕ ਉੱਤਰ ਦੇਣ ਲਈ ਉਤਸ਼ਾਹਤ ਕੀਤਾ ਜਾਵੇਗਾ। ਗਾਈਡ ਲਾਈਨ ਮੁਤਾਬਕ 10ਵੀਂ ਜਮਾਤ ਦੇ ਇੰਟਰਨਲ ਟੈਸਟ ਦੇ ਨੰਬਰਾਂ ਨੂੰ ਵਿਦਿਆਰਥੀਆਂ ਦੀ ਸਾਲ ਭਰ ਦੀ ਪਰਫਰਮੈਂਸ ਦੇ ਆਧਾਰ ‘ਤੇ ਵੰਡਿਆ ਜਾਵੇਗਾ। 10ਵੀਂ ਜਮਾਤ ਦੇ 20 ਨੰਬਰ ਪਹਿਲਾਂ 10+5+5 ਵਿਚ ਵੰਡੇ ਹੋਏ ਸਨ। ਨਵੇਂ ਪ੍ਰਸਤਾਵ ਅਨੁਸਾਰ 20 ਨੰਬਰਾਂ ‘ਚੋਂ 10 ਨੰਬਰ ਪੈੱਨ ਪੇਪਰ ਟੈਸਟ ਅਤੇ 5 ਨੰਬਰ ਓਰਲ ਟੈਸਟ, ਕੰਸੈਪਟ ਮੈਪ ਤੇ ਕੁਇਜ਼ ਦੇ ਹੋਣਗੇ।
ਸੀਬੀਐੱਸਈ ਵਿਦਿਆਰਥੀਆਂ ਦੀ ਕ੍ਰਿਟੀਕਲ ਥਿੰਕਿੰਗ, ਪ੍ਰੌਬਲਮ ਸਾਲਵਿੰਗ, ਇਫੈਕਟਿਵ, ਕਮਿਊਨੀਕੇਸ਼ਨ ਸਮੇਤ ਐਨਲਸਿਸ ਸਕਿੱਲ ਬਿਹਤਰ ਕਰਨ ਲਈ ਸੈਸ਼ਨ 2019-20 ਤੋਂ ਆਪਣੇ ਅਸੈੱਸਮੈਂਟ ਤੇ ਇਵੈਲਿਊਏਸ਼ਨ ਦੇ ਤਰੀਕੇ ਬਦਲਣ ‘ਤੇ ਵਿਚਾਰ ਕਰ ਰਿਹਾ ਹੈ। ਇਹ ਪ੍ਰਕਿਰਿਆ ਲਗਪਗ ਪੂਰੀ ਹੋ ਚੁੱਕੀ ਹੈ। ਇਸ ਸਬੰਧੀ ਬੋਰਡ ਨੇ ਹਾਲ ਹੀ ‘ਚ ਇਕ ਹੁਕਮ ਵੀ ਜਾਰੀ ਕੀਤਾ ਹੈ। ਇਸ ਵਿਚ ਨੈਸ਼ਨਲ ਅਸੈੱਸਮੈਂਟ ਸਰਵੇ 2017-18 ਦੀ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ। ਰਿਪੋਰਟ ਅਨੁਸਾਰ ਸੀਬੀਐੱਸਈ 10ਵੀਂ ਦੇ ਵਿਦਿਆਰਥੀਆਂ ਦੀ ਸਾਇੰਸ ਵਿਚ ਪਰਫਾਰਮੈਂਸ ਸਭ ਤੋਂ ਘਟ ਰਹੀ ਹੈ। ਹਾਲਾਂਕਿ ਹਰ ਬੋਰਡ ਦੇ ਮੁਕਾਬਲੇ ਕੌਮੀ ਔਸਤ ਨਾਲੋਂ ਜ਼ਿਆਦਾ ਹੈ ਪਰ ਸੀਬੀਐੱਸਈ ਚਾਹੁੰਦਾ ਹੈ ਕਿ ਵਿਦਿਆਰਥੀਆਂ ਦੀ ਪਰਫਾਰਮੈਂਸ ਨੂੰ ਹੋਰ ਬਿਹਤਰ ਕੀਤਾ ਜਾਵੇ।

LEAVE A REPLY