ਖੇਤਾਂ ‘ਚ ਗਏ ਨੌਜਵਾਨ ਨੂੰ ਮਾਰੀ ਗੋਲੀ, ਮੌਤ

0
113

ਨੂਰਪੁਰ ਬੇਦੀ (TLT News)- ਨੂਰਪੁਰ ਬੇਦੀ ਬਲਾਕ ਦੇ ਪਿੰਡ ਸ਼ਾਹਪੁਰ ਬੇਲਾ ਦੇ ਇੱਕ ਨੌਜਵਾਨ ਦੀ ਅੱਜ ਖੇਤਾਂ ‘ਚ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਦੀ ਪਹਿਚਾਣ ਸੁਖਵਿੰਦਰ ਸਿੰਘ ਪੁੱਤਰ ਰਾਮ ਸਿੰਘ ਸਾਬਕਾ ਸਰਪੰਚ ਦੇ ਤੌਰ ‘ਤੇ ਹੋਈ ਹੈ। ਸੁਖਵਿੰਦਰ ਨੂੰ ਗੋਲੀ ਕਿਸ ਨੇ ਅਤੇ ਕਿਉਂ ਮਾਰੀ ਹੈ, ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।