ਜਾਣੋ 15 ਮਈ ਤਕ ਦੇ ਮੌਸਮ ਦਾ ਹਾਲ, ਕਦੋਂ ਚੱਲੇਗੀ ਹਨੇਰੀ, ਕਿੱਥੇ ਹੋਵੇਗੀ ਬਾਰਸ਼

0
253
ਨਵੀਂ ਦਿੱਲੀ (TLT News) ਦਿੱਲੀ-ਐੱਨਸੀਆਰ ਸਮੇਤ ਪੂਰੇ ਉੱਤਰੀ ਭਾਰਤ ਵਿਚ ਗਰਮੀ ਦਾ ਕਹਿਰ ਜਾਰੀ ਹੈ। ਲਗਾਤਾਰ ਕਈ ਦਿਨਾਂ ਤੋਂ ਤਾਪਮਾਨ 40 ਡਿਗਰੀ ਸੈਲਸੀਅਸ ਦੇ ਪਾਰ ਚੱਲ ਰਿਹਾ ਹੈ। ਭਾਰਤੀ ਮੌਸਮ ਵਿਭਾਗ (Indian Meterolgoical Department) ਮੁਤਾਬਿਕ, ਸ਼ਨਿਚਰਵਾਰ (11 ਮਈ) ਤੋਂ ਇਕ ਪੱਛਮੀ ਗੜਬੜ ਵਾਲੀਆਂ ਪੌਣਾਂ ਦੇ ਸਰਗਰਮ ਹੋਣ ਦੇ ਆਸਾਰ ਹਨ। ਇਸ ਦੌਰਾਨ ਧੂੜ ਭਰੀ ਹਨੇਰੀ ਵੀ ਚੱਲੇਗੀ ਅਤੇ ਗੱਜਣ ਵਾਲੇ ਬੱਦਲ ਵੀ ਬਣਨਗੇ। ਇੰਨਾ ਹੀ ਨਹੀਂ, ਇਸ ਦੌਰਾਨ ਬੂੰਦਾਬਾਂਦੀ ਦੀ ਵੀ ਸੰਭਾਵਨਾ ਹੈ। ਜੇਕਰ ਚੰਗੀ ਬਾਰਸ਼ ਹੁੰਦੀ ਹੈ ਤਾਂ ਮੌਸਮ ‘ਚ ਬਣੀ ਧੂੜ ਬੈਠ ਜਾਵੇਗੀ ਨਹੀਂ ਤਾਂ ਅੱਗੇ ਵੀ ਧੂੜ ਨਾਲ ਪ੍ਰਦੂਸ਼ਣ ਦੀ ਪਰੇਸ਼ਾਨੀ ਬਣੀ ਰਹੇਗੀ। 13, 14 ਤੇ 15 ਮਈ ਨੂੰ ਰਾਜਧਾਨੀ ਦਿੱਲੀ ਨਾਲ ਐੱਨਸੀਆਰ ਦੇ ਸ਼ਹਿਰਾਂ ਨੋਇਡਾ, ਗਾਜ਼ੀਆਬਾਦ, ਫ਼ਰੀਦਾਬਾਦ, ਗੁਰੂਗ੍ਰਾਮ ਤੇ ਸੋਨੀਪਤ ਦੇ ਵੱਖ-ਵੱਖ ਹਿੱਸਿਆਂ ਵਿਚ ਬਾਰਸ਼ ਹੋ ਸਕਦੀ ਹੈ।
ਦਿੱਲੀ ਵਿਚ ਵਧਿਆ ਪ੍ਰਦੂਸ਼ਣ, ਲੋਕਾਂ ਨੂੰ ਹੀ ਰਹੀ ਸਾਹ ਲੈਣ ਵਿਚ ਦਿੱਕਤ
ਮੌਸਮ ਵਿਚ ਹੋ ਰਹੇ ਉਤਰਾਅ-ਚੜ੍ਹਾਅ ਦੌਰਾਨ ਦਿੱਲੀ ਵਿਚ ਹਵਾ ਦੀ ਸਿਹਤ ਖ਼ਰਾਬ ਹੋ ਗਈ ਹੈ। ਗਰਮੀ ਵਿਚ ਦਮ ਘੋਟੂ ਹਵਾ ਕਾਰਨ ਸਾਹ ਲੈਣਾ ਔਖਾ ਹੋ ਰਿਹਾ ਹੈ। ਧੂੜ ਭਰੀ ਹਨੇਰੀ ਚੱਲਣ ਨਾਲ ਦਿੱਲੀ ਦੀ ਹਵਾ ਵਿਚ ਧੂੜ ਕਣਾਂ ਦੀ ਮਾਤਰਾ ਕਾਫ਼ੀ ਵਧ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਵੱਲੋਂ ਜਾਰੀ ਏਅਰ ਬੁਲੇਟਿਨ ਮੁਤਾਬਿਕ ਵੀਰਵਾਰ ਨੂੰ ਦਿੱਲੀ ਦਾ ਏਅਰ ਇੰਡੈਕਸ 347 ਦਰਜ ਕੀਤਾ ਗਿਆ। ਇਸ ਪੱਧਰ ਦੀ ਹਵਾ ਨੂੰ ਬੇਹੱਦ ਖ਼ਰਾਬ ਵਰਗ ਵਿਚ ਰੱਖਿਆ ਜਾਂਦਾ ਹੈ। ਸ਼ੁੱਕਰਵਾਰ ਨੂੰ ਵੀ ਦਿੱਲੀ-ਐੱਨਸੀਆਰ ਦੇ ਅਸਮਾਨ ਵਿਚ ਬੱਦਲਵਾਈ ਹੋਈ ਤੇ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਹੋ ਰਹੀ ਹੈ।

ਉੱਤਰੀ ਭਾਰਤ ਦੀ ਧੂੜ ਬਣੀ ਲੋਕਾਂ ਦੀ ਪਰੇਸ਼ਾਨੀ ਦਾ ਸਬੱਬ

Skymet Weather ਦੇ ਮੁੱਖ ਮੌਸਮ ਵਿਗਿਆਨੀ ਮਹੇਸ਼ ਪਲਾਵਤ ਮੁਤਾਬਿਕ, ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਅਸਮਾਨ ‘ਚ ਧੂੜ ਚੜ੍ਹੀ ਹੈ। ਇਸੇ ਕਾਰਨ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਹੈ। ਲਿਹਾਜ਼ਾ, ਅਸਮਾਨ ਵਿਚ ਧੂੜ ਦੀ ਮਾਤਰਾ ਵਧੀ ਰਹੇਗੀ। ਜੇਕਰ ਚੰਗੀ ਬਾਰਸ਼ ਹੁੰਦੀ ਹੈ ਤਾਂ ਮੌਸਮ ਵਿਚ ਬਣੀ ਧੂੜ ਬੈਠ ਜਾਵੇਗੀ ਨਹੀਂ ਤਾਂ ਅੱਗੇ ਵੀ ਧੂੜ ਕਾਰਨ ਪ੍ਰਦੂਸ਼ਣ ਦੀ ਪਰੇਸ਼ਾਨੀ ਬਣੀ ਰਹੇਗੀ।
41 ਡਿਗਰੀ ਤਾਪਮਾਨ ਨਾਲ ਗਰਮੀ ਦਾ ਸਿਤਮ ਜਾਰੀ
ਦੂਸਰੇ ਪਾਸੇ ਦਿੱਲੀ ਦੇ ਮੌਸਮ ਵਿਚ ਗਰਮੀ ਦਾ ਅਸਰ ਵੀ ਬਣਿਆ ਹੋਇਆ ਹੈ। ਵੀਰਵਾਰ ਦਾ ਵਧ ਤੋਂ ਵਧ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਵਧ 41.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਘਟੋ-ਘਟ ਤਾਪਮਾਨ 26.2 ਡਿਗਰੀ ਸੈਲਸੀਅਰ ਰਿਹਾ ਜੋ ਆਮ ਨਾਲੋਂ ਦੋ ਡਿਗਰੀ ਜ਼ਿਆਦਾ ਹੈ। ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਐਤਵਾਰ ਤੋਂ ਬਾਅਦ ਪੱਛਮੀ ਗੜਬੜ ਵਾਲੀਆਂ ਪੌਣਾਂ ਦੇ ਅਸਰ ਨਾਲ ਗਰਮੀ ਘਟੇਗੀ ਅਤੇ ਤਾਪਮਾਨ 40 ਡਿਗਰੀ ਤੋਂ ਹੇਠਾਂ ਆ ਸਕਦਾ ਹੈ।

LEAVE A REPLY