ਨਹਿਰ ਟੁੱਟਣ ਕਾਰਨ ਦੋ ਪਿੰਡਾਂ ਦਾ ਸੈਂਕੜੇ ਏਕੜ ਨਾੜ ਡੁੱਬਿਆ

0
148

ਚੋਹਲਾ ਸਾਹਿਬ (TLT News) ਤੜਕਸਾਰ ਇੱਥੋਂ ਦੇ ਨਜ਼ਦੀਕੀ ਪਿੰਡ ਖਾਰਾ ਅਤੇ ਬਿੱਲਿਆਂ ਵਾਲਾ ਦੇ ਨੇੜਿਓਂ ਲੰਘਦੀ ਨਾਖਸੂ ਨਹਿਰ ਦੇ ਅਚਾਨਕ ਟੁੱਟ ਜਾਣ ਕਾਰਨ ਦੋਹਾਂ ਪਿੰਡਾਂ ਦੇ ਕਿਸਾਨਾਂ ਦਾ ਸੈਂਕੜੇ ਏਕੜ ਕਣਕ ਦਾ ਨਾੜ ਪਾਣੀ ‘ਚ ਡੁੱਬ ਗਿਆ। ਇਸ ਨਹਿਰ ਦੇ ਪਾਣੀ ਨੂੰ ਰੋਕਣ ਲਈ ਦੋਹਾਂ ਪਿੰਡਾਂ ਦੇ ਲੋਕਾਂ ਵਲੋਂ ਜੱਦੋ-ਜਹਿਦ ਕੀਤੀ ਜਾ ਰਹੀ ਹੈ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਇਸ ‘ਤੇ ਕਾਬੂ ਪਾਉਣ ‘ਚ ਮੁਸ਼ਕਲ ਹੋ ਰਹੀ ਹੈ। ਘਟਨਾ ਦਾ ਪਤਾ ਚੱਲਦਿਆਂ ਹੀ ਐੱਸ. ਡੀ. ਐੱਮ. ਪੱਟੀ ਨਵਰਾਜ ਸਿੰਘ ਬਰਾੜ ਮੌਕੇ ‘ਤੇ ਪਹੁੰਚੇ ਹੋਏ ਹਨ ਅਤੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ।

LEAVE A REPLY