ਵਿਦੇਸ਼ ਪਹੁੰਚਣ ਤੋਂ ਪਹਿਲਾਂ ਹੀ ਮੌਤ, ਟਰੈਵਲ ਏਜੰਟ ਦੇ ਧੋਖੇ ਦੀ ਬਲੀ ਚੜ੍ਹਿਆ ਨੌਜਵਾਨ

0
382

ਹੁਸ਼ਿਆਪੁਰ (TLT) ਟ੍ਰੇਵਲ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਬਲਵਿੰਦਰ ਸਿੰਘ ਦੀ ਲਾਸ਼ ਅੱਜ ਉਸ ਦੇ ਘਰ ਪਹੁੰਚ ਜਾਣ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਬਲਵਿੰਦਰ ਸਿੰਘ ਨੇ ਸਪੇਨ ਜਾਣਾ ਸੀ ਪਰ ਏਜੰਟ ਨੇ ਉਸ ਨਾਲ ਧੋਖਾਧੜੀ ਕਰਕੇ ਉਸ ਨੂੰ ਯੂਕਰੇਨ ਭੇਜ ਦਿੱਤਾ ਅਤੇ ਬਰਫੀਲੇ ਰਾਸਤਿਆਂ ਤੋਂ ਸਪੇਨ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ ਸੀ। ਕਰੀਬ ਦੋ ਮਹੀਨਿਆਂ ਦੀ ਸਖਤ ਮਸ਼ੱਕਤ ਤੋਂ ਬਾਅਦ ਅੱਜ ਉਸ ਦੀ ਲਾਸ਼ ਉਸ ਦੇ ਘਰ ਪਹੁੰਚ ਗਈ ਹੈ, ਜਿਸ ਕਾਰਨ ਉਸ ਦੇ ਘਰ ਮਾਤਮ ਛਾ ਗਿਆ। ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਇਕ ਪ੍ਰਾਈਵੇਟ ਕੰਪਨੀ ‘ਚ ਕੰਮ ਕਰਦਾ ਸੀ, ਜਿਸ ਦੌਰਾਨ ਉਸ ਦੀ ਮੁਲਾਕਾਤ ਨਿੱਛਲ ਸਿੰਮੀ ਨਾਂ ਦੀ ਇਕ ਔਰਤ ਨਾਲ ਹੋਈ, ਜਿਸ ਨੇ ਉਸ ਨੂੰ ਵਿਦੇਸ਼ ਭੇਜਣ ਲਈ ਰਾਜ਼ੀ ਕਰ ਲਿਆ। ਸਤੰਬਰ, 2018 ਨੂੰ ਬਲਵਿੰਦਰ ਸਪੇਨ ਜਾਣ ਲਈ ਆਪਣੇ ਘਰੋਂ ਨਿਕਲ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਬਲਵਿੰਦਰ ਦੀ ਸਿੰਮੀ ਨਾਲ ਸਪੇਨ ਭੇਜਣ ਦੀ ਗੱਲ ਹੋਈ ਸੀ ਪਰ ਸਿੰਮੀ ਨੇ ਉਸ ਨੂੰ ਸਪੇਨ ਦੀ ਥਾਂ ਯੂਕਰੇਨ ਭੇਜ ਦਿੱਤਾ ਅਤੇ ਇੱਥੋਂ ਕਰੀਬ 5 ਮਹੀਨਿਆਂ ਬਾਅਦ ਪੋਲੈਂਡ ਸਰਹੱਦ ‘ਤੇ ਬਰਫ਼ੀਲਾ ਰਾਸਤਾ ਤੈਅ ਕਰਦੇ ਸਮੇਂ ਉਸ ਦੀ ਮੌਤ ਹੋ ਗਈ। ਬਲਵਿੰਦਰ ਦੀ ਮੌਤ ਹੋ ਜਾਣ ਦਾ ਪਤਾ ਲੱਗਣ ‘ਤੇ ਏਜੰਟ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਬਲਵਿੰਦਰ ਨੇ ਉਨ੍ਹਾਂ ਨਾਲ ਆਖ਼ਰੀ ਵਾਰ ਗੱਲ ਕੀਤੀ ਸੀ ਤਾਂ ਉਹ ਪੋਲੈਂਡ ਤੋਂ ਨਿਕਲ ਰਿਹਾ ਸੀ, ਫਿਰ ਉਸ ਤੋਂ ਬਾਅਦ ਉਨ੍ਹਾਂ ਦਾ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਇਸ ਦੌਰਾਨ ਬਲਵਿੰਦਰ ਦੇ ਪਰਿਵਾਰ ਨੇ ਜਦੋਂ ਯੂਕਰੇਨ ‘ਚ ਇਕ ਸਿੱਖ ਸੰਸਥਾ ਨਾਲ ਸੰਪਰਕ ਕੀਤਾ ਤਾਂ ਉਸ ਦੀ ਮੋਬਾਈਲ ਲੋਕੇਸ਼ਨ ਤੋਂ ਉਸ ਦੀ ਲਾਸ਼ ਦੇ ਬਾਰੇ ਪਤਾ ਲੱਗ ਗਿਆ, ਜੋ ਕਰੀਬ ਦੋ ਮਹੀਨਿਆਂ ਦੀ ਸਖਤ ਮਸ਼ੱਕਤ ਤੋਂ ਬਾਅਦ ਅੱਜ ਉਨ੍ਹਾਂ ਨੇ ਘਰ ਪਹੁੰਚ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਏਜੰਟ ਸਿੰਮੀ ਨੇ ਬਲਵਿੰਦਰ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਧੋਥਾਧੜੀ ਕੀਤੀ ਹੈ, ਜਿਸ ਦੇ ਖਿਲਾਫ ਉਨ੍ਹਾਂ ਨੇ ਕਤਲ ਕਰਨ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ

agent

LEAVE A REPLY