ਦਰਿੰਦਗੀ : ਮਾਂ ਸਮੇਤ ਦੋ ਮਾਸੂਮ ਬੱਚਿਆਂ ਨੂੰ ਵੀ ਜਿਉਂਦਾ ਸਾੜਿਆ

0
295

ਕਰਛਨਾ (TLT) ਯਮੁਨਾਪਾਰ ਦੇ ਕਰਛਨਾ ਥਾਣਾ ਖੇਤਰ ਦੇ ਤਰੌਲ ਪਿੰਡ ਦੇ ਮਜਰਾ ਕਪੂਰ ਕਾ ਪੂਰਾ ‘ਚ ਵੀਰਵਾਰ ਨੂੰ ਇਕ ਦਿਲ ਦਹਿਲਾ ਦੇਣ ਵਾਲੀ ਵਾਪਰੀ। ਘਟਨਾ ‘ਚ ਦੋ ਮਾਸੂਮਾਂ ਨਾਲ ਮਾਂ ਨੂੰ ਜਿਉਂਦਾ ਸਾੜ ਦਿੱਤਾ ਗਿਆ ਹੈ। ਮਾਸੂਮਾਂ ਦੀਆਂ ਲਾਸ਼ਾਂ ਵੱਡੇ ਬਕਸੇ ‘ਚ ਸੜੀਆਂ ਹੋਈਆਂ ਮਿਲੀਆਂ। ਮਹਿਲਾ ਬਾਹਰ ਵੇਹੜੇ ‘ਚ ਪਈ ਸੀ। ਮਹਿਲਾ ਦੇ ਭਰਾ ਨੇ ਪਤੀ ਅਤੇ ਸਹੁਰੇ ਦੇ ਖਿਲਾਫ ਦਾਜ ਹੱਤਿਆਂ ਦੀ ਰਿਪੋਰਟ ਦਰਜ ਕਰਵਾਈ ਹੈ। ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ, ਪਤੀ ਦੀ ਤਲਾਸ਼ ਕੀਤੀ ਜਾ ਰਹੀ ਹੈ।  ਕਪੂਰ ਕਾ ਪੂਰਾ ਪਿੰਡ ‘ਚ ਰਹਿਣ ਵਾਲੇ ਗਣੇਸ਼ ਕੁਮਾਰ ਪਟੇਲ ਉਰਫ ਝੰਪੀ ਦੇ ਘਰ ਤੋਂ ਵੀਰਵਾਰ ਸਵੇਰੇ ਅਚਾਨਕ ਚੀਕਾਂ ਦੀਆਂ ਆਵਾਜ਼ਾਂ ਸੁਣੀਆਂ ਤਾਂ ਪਿੰਡ ਵਾਲੇ ਦੌੜ ਪਏ। ਅੰਦਰ ਦਾ ਨਜ਼ਾਰਾ ਦੇਣ ਕੇ ਪੇਂਡੂ ਲੋਕਾਂ ਦੇ ਰੋਂਗਟੇ ਖੜ੍ਹੇ ਹੋ ਗਏ। ਗਣੇਸ਼ ਦੀ ਪਤਨੀ ਉਸ਼ਾ ਦੇਵੀ (27) ਵੇਹੜੇ ‘ਚ ਸੜੀ ਹੋਈ ਹਾਲਾਤ ‘ਚ ਪਈ ਸੀ। ਉਸ਼ਾ ਦੇ ਦੋਵੇਂ ਬੱਚੇ ਅਮਨ (3) ਅਤੇ ਪ੍ਰਿਯੰਕਾ (2) ਬੁਰੀ ਤਰ੍ਹਾਂ ਝੁਲਸੇ ਹੋਏ ਵੱਡੇ ਵਾਲੇ ਬਕਸੇ ‘ਚ ਪਏ ਸਨ। ਉੱਧਰ ਪਿੰਡ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਉਸ਼ਾ ਚਾਰ ਮਹੀਨੇ ਦੀ ਗਰਭਵਤੀ ਸੀ। ਉਸ਼ਾ ਦੇ ਭਰਾ ਅਜੀਤ ਕੁਮਾਰ ਨੇ ਆਪਣੀ ਭੈਣ ਅਤੇ ਬੱਚਿਆਂ ਨੂੰ ਸਾੜ ਕੇ ਮਾਰਨ ਅਤੇ ਦਾਜ ਹੱਤਿਆ ਦਾ ਦੋਸ਼ ਲਗਾਉਂਦੇ ਹੋਏ ਉਸ਼ਾ ਦੇ ਪਤੀ ਅਤੇ ਸਹੁਰੇ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਹੈ। ਪੁਲਸ ਮੁਤਾਬਕ ਪਤੀ ਅਤੇ ਪਤਨੀ ਦੇ ਵਿਚਕਾਰ ਅਰਸੇ ਤੋਂ ਕਲੇਸ਼ ਚੱਲ ਰਿਹਾ ਸੀ।

LEAVE A REPLY