20 ਅਪਰੈਲ ਦਿਨ ਸ਼ਨੀਵਾਰ ਨੂੰ ਬਰੇਸ਼ੀਆ ਨਗਰ ਕੀਰਤਨ ਵਿਚ ਪੁੱਜੀਆਂ ਸੰਗਤਾਂ ਦਾ ਹਾਰਦਿਕ ਸੁਆਗਤ ਬਰੇਸ਼ੀਆ ਦੀ ਸੰਗਤ ਵਲੋਂ ਕੀਤਾ ਜਾਵੇਗਾ।

0
252
DCIM100MEDIADJI_0012.JPG

ਬਰੇਸ਼ੀਆ(TLT)-ਸਾਲ ਭਰ ਦੇ ਇੰਤਜਾਰ ਤੋਂ ਬਾਦ ਉਹ ਭਾਗਾਂ ਵਾਲਾ ਦਿਨ ਆ ਗਿਆ ਜਿਸ ਦਿਨ ਦੁਨੀਆਂ ਭਰ ਤੋਂ ਖਾਲਸੇ ਦੇ ਰੂਪ ਵਿਚ ਸੰਗਤਾਂ ਦੇ ਦਰਸ਼ਨ ਬਰੇਸ਼ੀਆ ਦੀ ਧਰਤੀ ਤੇ ਕੀਤੇ ਜਾ ਸਕਦੇ ਹਨ, 20 ਅਪ੍ਰੈਲ ਦਿਨ ਸ਼ਨੀਵਾਰ ਨੂੰ  ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਏ ਜਾਣਗੇ, ਉਪਰੌਕਤ ਜਾਣਕਾਰੀ ਦਿੰਦਿਆਂ ਗੁਰੂ ਘਰ ਕਮੇਟੀ ਦੇ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੌਰੀ ਨੇ ਦੱਸਿਆ ਕਿ ਨਗਰ ਕੀਰਤਨ ਦੀਆ ਸੰਪੂਰਨ ਤਿਆਰੀਆਂ ਹੋ ਚੁੱਕੀਆਂ ਹਨ, 20 ਅਪਰੈਲ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਪਹਿਲਾਂ ਪੰਜਾਂ ਪਿਆਰਿਆਂ ਦੁਆਰਾ ਨਵੇਂ ਗੁਰੂ ਘਰ ਦੀ  ਇਮਾਰਤ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਅਤੇ ਅਰਦਾਸ ਕੀਤੀ ਜਾਵੇਗੀ, ਉਪਰੰਤ ਨਗਰ ਕੀਰਤਨ ਦੇ ਲਈ ਬਰੇਸ਼ੀਆ ਪੁੱਜਿਆ ਜਾਵੇਗਾ, ਵੀਆ ਕੋਰਸੀਕਾ ਵਾਲੀ ਪਾਰਕ ਤੋਂ ਨਗਰ ਕੀਰਤਨ ਦਾ ਆਰੰਭਤਾ ਹੋਵੇਗੀ, ਹਮੇਸ਼ਾ ਦੀ ਤਰ੍ਹਾਂ ਨਗਰ ਕੀਰਤਨ ਦਾ ਰੂਪ ਪਹਿਲਾਂ ਵਾਲਾ ਹੀ ਹੋਵੇਗੀ, ਵੀਆ ਕੌਰਸੀਕਾ ਤੋਂ ਵੀਆ ਜ਼ਾਰਾ,ਵੀਆ ਇੰਡਸਟਰੀਆਲੇ, ਵੀਆ ਮਿਲਾਨੋ  ਐਸ ਲੂੰਗਾ ਤੋਂ ਲੰਘਦਾ ਹੋਇਆ ਨਗਰ ਕੀਰਤਨ ਦਾ ਕਾਫਲਾ ਵੀਆ ਵਾਲਤੂਰਨੋ ਪਾਰਕਿੰਗ ਇਵੈਕੋ ਤੇ ਸਮਾਪਤ ਹੋਵੇਗਾ, ਸਮਾਪਤੀ ਤੇ ਵੱਡਾ ਪੰਡਾਲ ਸੱਜੇਗਾ, ਜਿਥੇ ਭਾਰਤ ਦੀ ਧਰਤੀ ਤੋਂ ਪੁੱਜੇ ਭਾਈ ਜਗਤਾਰ ਸਿੰਘ ਜੀ ਦਾ ਰਾਗੀ ਜੱਥਾ ਹਜੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਨਾਲ ਹੀ ਭਾਈ ਸਵਿੰਦਰਜੀਤ ਸਿੰਘ ਦਾ ਢਾਡੀ ਜੱਥਾ ਸੰਗਤਾਂ ਨੂੰ ਨਿਹਾਲ ਕਰੇਗਾ, ਉਨ੍ਹਾਂ ਬੇਨਤੀ ਕਰਦਿਆਂ ਕਿਹਾ ਨਗਰ ਕੀਰਤਨ ਵਿਚ ਬੀਬੀਆਂ ਭੈਣਾਂ ਕੇਸਰੀ ਦੁੱਪਟੇ ਅਤੇ ਨੌਜਵਾਨ ਕੇਸਰੀ ਅਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ ਤਾਂ ਜੋ ਨਗਰ ਕੀਰਤਨ ਵਿਚ ਖਾਲਸੇ ਦੇ ਰੰਗ ਨਜਰ ਆਉਣ, ਉਨ੍ਹਾਂ ਨੇ ਸੰਗਤਾਂ ਨੂੰ ਨਗਰ ਕੀਰਤਨ ਵਿਚ ਕਾਨੂੰਨ ਦੀ ਪਾਲਣਾ ਕਰਨ ਦੀ ਵੀ ਬੇਨਤੀ ਕਰਦਿਆਂ ਕਿਹਾ ਕਿ ਜਿਥੇ ਵੀ ਸੇਵਾਦਾਰਾਂ ਵਲੋਂ ਲੰਗਰਾਂ ਦੇ ਸਟਾਲ ਲੱਗਣਗੇ ਉਥੇ ਹੀ ਸਫਾਈ ਦਾ ਵੀ ਧਿਆਨ ਜਰੂਰ ਰੱਖਿਆ ਜਾਵੇ, ਖਾਲੀ ਬੋਤਲਾਂ , ਖਾਲੀ ਪਲੇਟਾਂ ਨੂੰ ਸੇਵਾਦਾਰਾਂ ਵਲੋਂ ਲਗਾਏ ਬੂਸਤਿਆਂ ਵਿਚ ਪਾਇਆ ਜਾਵੇ। ਤੇ ਪਿਆਰ ਸਤਿਕਾਰ ਨਾਲ ਸੇਵਾ ਵਿਚ ਸਹਿਯੋਗ ਕੀਤਾ ਜਾਵੇ, ਗੁਰੂ ਮਹਾਰਾਜ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣ ਤੇ ਚੜ੍ਹਦੀਆਂ ਕਲਾ ਬਖਸ਼ਣ ਤਾਂ ਜੋ ਨਗਰ ਕੀਰਤਨ ਚੜ੍ਹਦੀ ਕਲਾ ਅਤੇ ਖੁਸ਼ੀ ਖੁਸ਼ੀ ਸਜੁਾਇਆ ਜਾ ਸਕੇ।ਗੁਰੂ ਘਰ ਦੀ ਕਮੇਟੀ ਦੇ ਸੁਰਿੰਦਰਜੀਤ ਸਿੰਘ ਪੰਡੌਰੀ, ਬਲਕਾਰ ਸਿੰਘ ਘੋੜੇਸ਼ਾਹਵਾਨ, ਮਹਿੰਦਰ ਸਿੰਘ ਮਾਜਰਾ, ਸ਼ਰਨਜੀਤ ਸਿੰਘ ਠਾਕਰੀ,  ਮਾਸਟਰ ਬਲਵਿੰਦਰ ਸਿੰਘ, ਮਨਜੀਤ ਸਿੰਘ ਬੇਗੋਵਾਲ, ਤਾਰ ਸਿੰਘ ਕਰੰਟ, ਬਲਵਿੰਦਰ ਸਿੰਘ, ਬਲਵੀਰ ਸਿੰਘ, ਸਵਰਨ ਸਿੰਘ ਲਾਲੋਵਾਲ, ਨਿਸ਼ਾਨ ਸਿੰਘ ਭਦਾਸ, ਕੁਲਵੰਤ ਸਿੰਘ ਬੱਸੀ, ਭੁਪਿੰਦਰ ਸਿੰਘ ਬਿੱਟੂ, ਅਮਰੀਕ ਸਿੰਘ,ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਸਲੇਮਪੁਰ ਅਤੇ ਸੇਵਾ ਵਿਚ ਹਾਜਿਰ ਰਹਿਣਗੇ।

LEAVE A REPLY