ਮਾਮਲਾ ਲੜਕੀ ਦੀ ਸਿਰ ਕਟੀ ਲਾਸ਼ ਦਾ, ਪੁਲਸ ਹੱਥ ਲੱਗੇ ਅਹਿਮ ਸੁਰਾਗ

0
271

ਬਠਿੰਡਾ (TLT) ਬੀਤੀ ਰਾਤ ਡੱਬਵਾਲੀ ਰੋਡ ‘ਤੇ ਸ਼ੀਸ਼ ਮਹਿਲ ਕਾਲੋਨੀ ਨਜ਼ਦੀਕ ਰਜਬਾਹੇ ਤੋਂ ਬਰਾਮਦ ਹੋਈ ਇਕ ਲੜਕੀ ਦੇ ਸਿਰ ਕਟੀ ਲਾਸ਼ ਦੀ ਪੁਲਸ ਨੇ ਪਛਾਣ ਕਰ ਲਈ ਹੈ ਤੇ ਪਤਾ ਲੱਗਾ ਹੈ ਕਿ ਪੁਲਸ ਹੱਥ ਕੁਝ ਪੱਕੇ ਸੁਰਾਗ ਵੀ ਲੱਗ ਗਏ ਹਨ, ਜਿਨ੍ਹਾਂ ਦਾ ਖੁਲਾਸਾ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਵਲੋਂ ਅੱਜ  ਕੀਤਾ ਜਾਵੇਗਾ। ਮ੍ਰਿਤਕਾ ਦੀ ਪਛਾਣ ਸਪਨਾ (32) ਵਾਸੀ ਦੀਪ ਸਿੰਘ ਨਗਰ ਵਜੋਂ ਹੋਈ ਹੈ ਪਰ ਇਸ ਤੋਂ ਵੱਧ ਜਾਣਕਾਰੀ ਨਹੀਂ ਮਿਲ ਸਕੀ। ਸੂਤਰਾਂ ਅਨੁਸਾਰ ਪੁਲਸ ਨੇ ਉਕਤ ਕਤਲ ਦੇ ਕਾਰਨਾਂ ਦਾ ਵੀ ਪਤਾ ਲਾ ਲਿਆ ਹੈ ਤੇ ਇਸ ‘ਚ ਸ਼ਾਮਲ ਕੁਝ ਲੋਕਾਂ ਦੀ ਪਛਾਣ ਵੀ ਕਰ ਲਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਕੁਝ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਪਰ ਅਜੇ ਤੱਕ ਕੋਈ ਅਧਿਕਾਰੀ ਇਸਦੀ ਪੁਸ਼ਟੀ ਨਹੀਂ ਕਰ ਰਿਹਾ। ਜ਼ਿਕਰਯੋਗ ਹੈ ਕਿ ਬੀਤੀ ਦੇਰ ਰਾਤ ਉਕਤ ਰਜਬਾਹੇ ‘ਚੋਂ ਲੜਕੀ ਦੀ ਲਾਸ਼ ਬਰਾਮਦ ਕੀਤੀ ਗਈ ਸੀ ਜੋ ਪੂਰੀ ਤਰ੍ਹਾਂ ਨਗਨ ਹਾਲਤ ‘ਚ ਸੀ। ਲੜਕੀ ਦਾ ਸਿਰ ਉਸ ਧੌਣ ਤੋਂ ਕਰੀਬ ਇਕ ਕਿਲੋਮੀਟਰ ਦੀ ਦੂਰੀ ‘ਤੇ ਮਿਲਿਆ ਤੇ ਉਥੋਂ ਹੀ ਉਸਦੇ ਕੱਪੜੇ ਵੀ ਮਿਲੇ ਸੀ। ਪੁਲਸ ਨੇ ਲੜਕੀ ਦੀ ਪਛਾਣ ਕਰ ਲਈ ਹੈ ਤੇ ਮੁਲਜ਼ਮਾਂ ਦਾ ਵੀ ਪਤਾ ਲਾ ਲਿਆ ਹੈ। ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਸ ਸਬੰਧ ‘ਚ ਜਲਦ ਹੀ ਖੁਲਾਸਾ ਕੀਤਾ ਜਾਵੇਗਾ।

LEAVE A REPLY