ਮਨੀਪੁਰ ‘ਚ ਤੂਫ਼ਾਨ ਕਾਰਨ ਤਿੰਨ ਔਰਤਾਂ ਦੀ ਮੌਤ

0
167

ਇੰਫਾਲ(TLT) ਮਨੀਪੁਰ ‘ਚ ਅੱਜ ਆਏ ਤੂਫ਼ਾਨ ਕਾਰਨ ਤਿੰਨ ਔਰਤਾਂ ਦੀ ਮੌਤ ਹੋ ਗਈ, ਜਦਕਿ 40 ਤੋਂ ਵਧੇਰੇ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ‘ਚੋਂ ਦੋ ਔਰਤਾਂ ਦੀ ਮੌਤ ਚੁਰਾਚੰਦਪੁਰ ਜ਼ਿਲ੍ਹੇ ਦੇ ਨਿਊ ਸੈਟੋਨ ਇਲਾਕੇ ‘ਚ ਇੱਕ ਮਕਾਨ ਡਿੱਗਣ ਕਾਰਨ ਹੋਈ, ਜਦੋਂਕਿ ਔਰਤ ਕਾਕਚਿੰਗ ਜ਼ਿਲ੍ਹੇ ਵਾਰੀ ਇਲਾਕੇ ‘ਚ ਚਾਹ ਦੀ ਦੁਕਾਨ ਚਲਾਉਂਦੀ ਸੀ। ਦੁਕਾਨ ‘ਤੇ ਬਰਗਦ ਦਾ ਦਰਖ਼ਤ ਡਿੱਗਣ ਕਾਰਨ ਇਸ ਔਰਤ ਦੀ ਮੌਤ ਹੋਈ। ਇਸੇ ਤਰ੍ਹਾਂ ਸੂਬੇ ਦੇ ਕਵਾਤਕਾ ਇਲਾਕੇ ‘ਚ ਇੱਕ ਸਕੂਲੀ ਇਮਾਰਤ ਦੇ ਡਿੱਗਣ ਕਾਰਨ 30 ਬੱਚੇ ਜ਼ਖ਼ਮੀ ਹੋ ਗਏ। ਇਨ੍ਹਾਂ ਬੱਚਿਆਂ ਨੂੰ ਤਤਕਾਲ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਹੁਣ ਉਹ ਸੁਰੱਖਿਅਤ ਦੱਸੇ ਜਾ ਰਹੇ ਹਨ। ਸੂਬੇ ਦੇ ਸਾਬਕਾ ਮੰਤਰੀ ਐੱਨ. ਮਾਂਗੀ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਦੱਸ ਦਈਏ ਕਿ ਹਨੇਰੀ-ਤੂਫ਼ਾਨ ਕਾਰਨ ਸੂਬੇ ਦੇ ਕਈ ਇਲਾਕਿਆਂ ‘ਚ ਕਾਫ਼ੀ ਨੁਕਸਾਨ ਦਾ ਖ਼ਦਸ਼ਾ ਹੈ। ਮੁੱਖ ਸਕੱਤਰ ਸੁਰੇਸ਼ ਬਾਬੂ ਨੇ ਜ਼ਿਲ੍ਹਾ ਸੁਰੇਸ਼ ਬਾਬੂ ਨੇ ਜ਼ਿਲ੍ਹਾ ਕਲੈਕਟਰਾਂ ਕੋਲੋਂ ਜਾਨੀ-ਮਾਨੀ ਨੁਕਸਾਨ ਦੀ ਹਾਨੀ ਦਾ ਬਿਉਰਾ ਮੰਗਿਆ ਹੈ।

LEAVE A REPLY