ਕਿਸਾਨਾਂ ਲਈ ਖ਼ੁਸ਼ਖ਼ਬਰੀ, ਇਸ ਵਾਰ ਮਾਨਸੂਨ ਦੇ ਆਮ ਵਾਂਗ ਰਹਿਣ ਦਾ ਅਨੁਮਾਨ

0
210

ਨਵੀਂ ਦਿੱਲੀ(TLT) ਕਿਸਾਨਾਂ ਲਈ ਚੰਗੀ ਖ਼ਬਰ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਾਲ ਮਾਨਸੂਨ ਆਮ ਵਾਂਗ ਰਹੇਗਾ ਅਤੇ ਚੰਗਾ ਮੀਂਹ ਪਵੇਗਾ। ਮੌਸਮ ਵਿਭਾਗ ਮੁਤਾਬਕ ਇਸ ਸਾਲ ਦੱਖਣੀ-ਪੱਛਮੀ ਮਾਨਸੂਨ ਸੀਜ਼ਨ (ਜੂਨ-ਸਤੰਬਰ) ਆਮ ਵਾਂਗ ਰਹਿਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਇਸ ਸਾਲ ਮਾਨਸੂਨ ਸੀਜ਼ਨ ‘ਚ ਅਲ-ਨੀਨੋ ਦੇ ਕਮਜ਼ੋਰ ਰਹਿਣ ਦੀ ਸੰਭਵਾਨਾ ਹੈ ਅਤੇ ਸੀਜ਼ਨ ਵਧਣ ਦੇ ਨਾਲ ਇਹ ਕਮਜ਼ੋਰ ਹੁੰਦਾ ਜਾਵੇਗਾ। ਵਿਭਾਗ ਦੇ ਇੱਕ ਅਧਿਕਾਰੀ ਮੁਤਾਬਕ ਮਾਨਸੂਨ ਸੀਜ਼ਨ ਦੌਰਾਨ ਆਮ ਵਾਂਗ ਭਾਵ 96 ਫ਼ੀਸਦੀ ਬਰਸਾਤ ਦਾ ਅੰਦਾਜ਼ਾ ਹੈ। ਇਸ ‘ਚ 5 ਫ਼ੀਸਦੀ ਬਰਸਾਤ ਉੱਪਰ-ਹੇਠਾਂ ਹੋ ਸਕਦੀ ਹੈ। ਦੱਸ ਦਈਏ ਕਿ ਜੇਕਰ ਦੇਸ਼ ‘ਚ 96 ਤੋਂ ਲੈ ਕੇ 104 ਫ਼ੀਸਦੀ ਮੀਂਹ ਪੈਂਦਾ ਹੈ ਤਾਂ ਉਸ ਨੂੰ ਆਮ ਮਾਨਸੂਨ ਮੰਨਿਆ ਜਾਂਦਾ ਹੈ। ਉੱਥੇ ਹੀ ਜੇਕਰ 90 ਤੋਂ 96 ਫ਼ੀਸਦੀ ਦੇ ਮੀਂਹ ਪੈਂਦਾ ਹੈ ਤਾਂ ਉਸ ਨੂੰ ਆਮ ਤੋਂ ਹੇਠਾਂ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ 90 ਫ਼ੀਸਦੀ ਤੋਂ ਘੱਟ ਮੀਂਹ ਨੂੰ ਕਮਜ਼ੋਰ ਮਾਨਸੂਨ ਮੰਨਿਆ ਜਾਂਦਾ ਹੈ।

LEAVE A REPLY