16 ਅਪ੍ਰੈਲ ਤੋਂ ‘ਆਪ’ ਦੇ ਵਲੰਟੀਅਰ ਪੰਜਾਬ ਦੇ 26 ਲੱਖ ਪਰਿਵਾਰਾਂ ਨੂੰ ਘਰ-ਘਰ ਜਾ ਕੇ ਮਿਲਣਗੇ- ਸਿਸੋਦੀਆ

0
152

ਸੰਗਰੂਰ(TLT)  ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਅੱਜ ਸੰਗਰੂਰ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਨੇ ਪਾਰਟੀ ਦੇ ਸਾਰੇ 13 ਉਮੀਦਵਾਰਾਂ ਅਤੇ ਸੂਬੇ ਦੇ ਸਾਰੇ ਹਲਕਾ ਇੰਚਾਰਜਾਂ ਨਾਲ ਬੈਠਕ ਕਰਕੇ ਚੋਣ ਬੂਥਾਂ ਦੀ ਸਥਿਤੀ ਦੀ ਜਾਣਕਾਰੀ ਲਈ ਕਿ ਹਰ ਬੂਥ ‘ਤੇ ਕੰਮ ਕਰਨ ਲਈ ਵਲੰਟੀਅਰ ਉਪਲਬਧ ਹਨ। ਜਿੱਥੇ ਕਿਤੇ ਕਿਸੇ ਬੂਥ ‘ਤੇ ਵਲੰਟੀਅਰਾਂ ਦੀ ਕਮੀ ਹੈ, ਉਨ੍ਹਾਂ ਨੇ ਉੱਥੇ ਵਲੰਟੀਅਰਾਂ ਦਾ ਪ੍ਰਬੰਧ ਕਰਨ ਲਈ ਕਿਹਾ। ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਪਾਰਟੀ ਅੱਜ ਤੋਂ ਪੰਜਾਬ ‘ਚ ਘਰ-ਘਰ ਜਾ ਕੇ ਵੋਟਰਾਂ ਨਾਲ ਸਿੱਧਾ ਰਾਬਤਾ ਕਾਇਮ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵਲੰਟੀਅਰ 16 ਤੋਂ 26 ਅਪ੍ਰੈਲ ਤੱਕ ਹਰ ਲੋਕ ਸਭਾ ਹਲਕੇ ‘ਚ ਘੱਟੋ-ਘੱਟ ਦੋ ਲੱਖ ਪਰਿਵਾਰਾਂ ਅਤੇ ਪੂਰੇ ਪੰਜਾਬ ‘ਚ 26 ਲੱਖ ਪਰਿਵਾਰਾਂ ਨੂੰ ਮਿਲਣਗੇ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਜਾਣੂੰ ਕਰਾਉਣਗੇ।

LEAVE A REPLY