ਵਿਸਾਖੀ ‘ਤੇ ਮੱਥਾ ਟੇਕਣ ਜਾ ਰਹੇ 2 ਨੌਜਵਾਨਾਂ ਦੀ ਮੌਤ

0
329

ਰੋਪੜ (TLT) ਰੋਪੜ ਬਲਾਚੌਰ ਰਸਤੇ ‘ਤੇ ਮੈਕਸ ਇੰਡੀਆ ਕੰਪਨੀ ਦੇ ਸਾਹਮਣੇ ਦੋ ਨੌਜਵਾਨਾਂ ਦੀ ਟ੍ਰੈਂਪੂ ਟਰੈਵਲ ਨਾਲ ਟੱਕਰ ਹੋ ਜਾਣ ਕਰਕੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਜਾਣਕਾਰੀ ਮੁਤਾਬਕ ਇਹ ਦੋਵੇਂ ਨੌਜਵਾਨ ਪਨਿਆਲੀ ਪਿੰਡ ਦੇ ਨਿਵਾਸੀ ਸੀ ਅਤੇ ਆਪਸ ‘ਚ ਚਚੇਰੇ ਭਰਾ ਸੀ। 17-18 ਸਾਲ ਦੀ ਉਮਰ ਦੇ ਇਹ ਦੋਵੇਂ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਗੁਰਦੁਆਰਾ ਟਿੱਬੀ ਸਾਹਿਬ ‘ਚ ਵਿਸਾਖਈ ਮੌਕੇ ਮੱਥਾ ਟੇਕਣ ਜਾ ਰਹੇ ਸਨ ਤੇ ਰਸਤੇ ‘ਚ ਇਹ ਹਾਦਸਾ ਹੋ ਗਿਆ।ਜਾਣਕਾਰੀ ਮੁਤਾਬਕ ਮਾਰੇ ਗਏ ਨੌਜਵਾਨਾਂ ਦੀ ਪਛਾਣ ਹਰਮਨ ਸਿੰਘ ਅਤੇ ਜਸਕਰਨ ਸਿੰਘ ਦੇ ਰੂਪ ‘ਚ ਹੋਈ ਹੈ। ਟ੍ਰੈਂਪੂ ਟਰੈਵਲ ਗੱਡੀ ਦਾ ਡਰਾਇਵਰ ਹਾਦਸੇ ਦੇ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਡਾਰਈਵਰ ਮੋਹਾਲੀ ਤੋਂ ਸਵਾਰੀ ਲੈ ਕੇ ਗੜ੍ਹਸ਼ੰਕਰ ਜਾ ਰਿਹਾ ਸੀ।

LEAVE A REPLY