ਚੋਣ ਜ਼ਾਬਤਾ ਦੀ ਉਲੰਘਣਾ ਦੇ ਮਾਮਲੇ ‘ਚ 4 ਔਰਤਾਂ ਗ੍ਰਿਫ਼ਤਾਰ

0
538

ਮੁਜ਼ੱਫ਼ਰਨਗਰ,TLT- ਕਾਂਗਰਸ ਦੇ ਬਿਜਨੌਰ ਤੋਂ ਨਸੀਮੁਦੀਨ ਸਿੱਦੀਕੀ ਦੇ ਸਮਰਥਨ ‘ਚ ਚਾਰ ਔਰਤਾਂ ਨੂੰ ਜਨਤਕ ਇਮਾਰਤਾਂ ‘ਤੇ ਪੈਂਫਲੇਟ ਅਤੇ ਪੋਸਟਰ ਲਗਾਉਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਟੇਸ਼ਨ ਹਾਊਸ ਅਫ਼ਸਰ ਪੰਕਜ ਤਿਆਗੀ ਨੇ ਦੱਸਿਆ ਕਿ ਰਾਧਾ, ਮਾਇਆ ਦੇਵੀ, ਸਵਿਤਾ ਅਤੇ ਰੂਬੀ ਦੇ ਖ਼ਿਲਾਫ਼ ਪੁਲਿਸ ਨੇ ਚੋਣ ਜ਼ਾਬਤਾ ਦੀ ਉਲੰਘਣਾ ਦੇ ਮਾਮਲੇ ‘ਚ ਮਾਮਲਾ ਦਰਜ ਕਰ ਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ 11 ਅਪ੍ਰੈਲ ਨੂੰ ਬਿਜਨੌਰ ‘ਚ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ ਵੋਟਾਂ ਪੈਣਗੀਆਂ।

LEAVE A REPLY