ਐੱਲ. ਪੀ. ਯੂ. ਦੀ ਐਗਰੀਕਲਚਰ ਦੀ ਵਿਦਿਆਰਥਣ ਨੂੰ ਮਿਲਿਆ 1 ਕਰੋੜ ਰੁਪਏ ਦਾ ਪੈਕੇਜ

0
264

ਜਲੰਧਰ (ਹਰਪ੍ਰੀਤ ਸਿੰਘ ਕਾਹਲੋਂ)ਭਾਰਤ ’ਚ ਪਹਿਲੀ ਵਾਰ ਐਗਰੀਕਲਚਰ ਐਜੂਕੇਸ਼ਨ ਲਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਐੱਮ. ਐੱਸ. ਸੀ. ਐਗਰੀਕਲਚਰ (ਐਗਰੋਨਾਮੀ) ਦੇ ਆਖਰੀ ਸਾਲ ਦੀ ਵਿਦਿਆਰਥਣ ਕਵਿਤਾ ਫੇਮਨ ਨੂੰ 1 ਕਰੋੜ ਰੁਪਏ ਦੇ ਪੈਕੇਜ ਦਾ ਆਫਰ ਮਿਲਿਆ ਹੈ। ਕਵਿਤਾ ਨੂੰ ਕੈਨੇਡਾ ਦੀ ਮੋਨਸੇਂਟੋ ਗਰੁੱਪ ’ਚ ਪ੍ਰੋਡਕਸ਼ਨ ਮੈਨੇਜਰ ਦੀ ਜੌਬ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਉਹ ਇਸ ਪੈਕੇਜ ’ਤੇ ਅਪ੍ਰੈਲ ਮਹੀਨੇ ’ਚ ਹੀ ਕੰਪਨੀ ਦੇ ਮੈਨੀਟੋਬਾ ਦਫਤਰ ’ਚ ਸ਼ਾਮਲ ਹੋਵੇਗੀ। ਇਹ ਪੈਕੇਜ ਐਗਰੋਕੈਮੀਕਲਜ਼ ਦੇ ਗਲੋਬਲ ਲੀਡਰ ਮੋਨਸੇਂਟੋ, ਜੋ ਹੁਣ ਬਾਇਰ ਗਰੁੱਪ ਦੇ ਕ੍ਰਾਪ ਸਾਇਸਿੰਜ਼ ਡਵੀਜ਼ਨ ਦਾ ਇਕ ਹਿੱਸਾ ਹੈ, ਵਲੋਂ ਕਵਿਤਾ ਨੂੰ ਆਫਰ ਕੀਤਾ ਗਿਆ ਹੈ। ਪ੍ਰੋਡਕਸ਼ਨ ਮੈਨੇਜਰ ਦੇ ਰੂਪ ’ਚ ਕਵਿਤਾ ਕੰਪਨੀ ਨੂੰ ਮੈਨੂਫੈਕਚਰਿੰਗ ਪ੍ਰਕਿਰਿਆ ਦੇ ਪ੍ਰਤੀ ਪਲਾਨਿੰਗ, ਕੋ-ਆਰਡੀਨੇਸ਼ਨ, ਕੰਟਰੋਲ ਆਦਿ ਲਈ ਸ਼ਾਮਲ ਹੋਵੇਗੀ। ਕੰਪਨੀ ਦੇ ਅਧਿਕਾਰੀਆਂ ਵਲੋਂ ਕਵਿਤਾ ਨੂੰ ਇਹ ਆਫਰ ਇਕ ਸ਼ੁਰੂਆਤੀ ਟੈਸਟ ਅਤੇ ਈ-ਇੰਟਰਵਿਊ ਦੇ ਆਧਾਰ ’ਤੇ ਪੇਸ਼ ਕੀਤਾ ਗਿਆ, ਜਿਸ ਲਈ ਕਵਿਤਾ ਪੂਰੀ ਤਰ੍ਹਾਂ ਸਫਲ ਰਹੀ। ਕਵਿਤਾ ਦਾ ਕਹਿਣਾ ਹੈ ਕਿ ਖੇਤੀ ਵਿਗਿਆਨ ਹੁਣ ਟੈਕਨਾਲੋਜੀ ਦੇ ਮਾਰਗਦਰਸ਼ਨ ’ਚ ਤਬਦੀਲੀ ਦੀ ਕਗਾਰ ’ਤੇ ਹੈ। ਬਾਇਓਟੈਕਨਾਲੋਜੀ ’ਚ ਇਨੋਵੇਸ਼ਨਸ ਤੋਂ ਲੈ ਕੇ ਡਾਟਾ ਸਾਇੰਸ ਦੀ ਵਰਤੋਂ ਤਕ ਦਾ ਖੇਤਰ ਨਵੀਆਂ ਤਕਨੀਕਾਂ ਨੂੰ ਅਪਣਾ ਰਿਹਾ ਹੈ ਅਤੇ ਮੇਨਸੇਂਟੋ ਇਸ ’ਚ ਸਭ ਤੋਂ ਅੱਗੇ ਹੈ। ਮੈਂ ਕੰਪਨੀ ਨਾਲ ਜੁੜਨ ਲਈ ਬਹੁਤ ਉਤਸ਼ਾਹਤ ਹਾਂ ਅਤੇ ਅਗਲੇ ਕੁੱਝ ਸਾਲਾਂ ’ਚ ਜਿੰਨਾ ਸੰਭਵ ਹੋ ਸਕੇਗਾ, ਓਨਾ ਗ੍ਰਹਿਣ ਕਰਨ ਦਾ ਯਤਨ ਕਰਾਂਗੀ।ਸਕੂਲ ਆਫ ਐਗਰੀਕਲਚਰ ਦੇ ਡੀਨ ਡਾ. ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਕਵਿਤਾ ਸਾਡੇ ਸਕੂਲ ਦੇ ਐਗਰੋਨੋਮੀ ਪ੍ਰੋਗਰਾਮ ਦੇ ਹੋਣਹਾਰ ਵਿਦਿਆਰਥੀਆਂ ‘ਚੋਂ ਇਕ ਹੈ। ਉਸ ਨੂੰ ਸਫਲ ਅਤੇ ਮੋਨਸੇਂਟੋ ’ਚ ਜੌਬ ਪਾਉਣਾ ਸਾਡੇ ਸਾਰਿਆਂ ਲਈ ਬਹੁਤ ਮਾਣ ਦਾ ਪਲ ਹੈ।

LEAVE A REPLY