ਬੱਸ ਅੱਡੇ ਤੇ ਰਾਮਾ ਮੰਡੀ ਚੌਕ ਵਿਖੇ ਨਿਯਮਾਂ ਦੀ ਉਲੰਘਣਾ ਕਰਨ ‘ਤੇ 17 ਬੱਸਾਂ ਦੇ ਕੀਤੇ ਚਲਾਨ

0
282

ਜਲੰਧਰ (ਰਮੇਸ਼ ਗਾਬਾ/ਵਰਿੰਦਰ ਸਿੰਘ)ਬਸੱ ਅੱਡੇ ਅਤੇ ਰਾਮਾਮੰਡੀ ਚੌਕ ਵਿਖੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਜਿਲ੍ਹਾ ਪ੍ਰਸ਼ਾਸਨ ਦੀ ਟੀਮ ਵਲੋਂ ਅੱਜ 17 ਬੱਸਾਂ ਦਾ ਚਲਾਨ ਕੀਤੇ ਗਏ। ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ) ਡਾ. ਨਯਨ ਜੱਸਲ ਨੇ ਜਨਰਲ ਮੈਨੇਜ਼ਰ ਰੋਡਵੇਜ਼ ਸ਼੍ਰੀ ਪਰਨੀਤ ਸਿੰਘ ਮਿਨਹਾਸ ਅਤੇ ਸ਼੍ਰੀ ਰਣਜੀਤ ਸਿੰਘ ਦੇ ਨਾਲ ਵਿਸ਼ੇਸ ਜਾਂਚ ਦੌਰਾਨ ਸ਼ਹੀਦ ਭਗਤ ਸਿੰਘ ਇੰਟਰਸਟੇਟ ਬੱਸ ਟਰਮੀਨਲ ਅਤੇ ਰਾਮਾ ਮੰਡੀ ਚੌਕ ਤੇ ਬੱਸਾਂ ਦੀ ਚੈਕਿੰਗ ਕੀਤੀ ਗਈ।

ਚੈਕਿੰਗ ਦੌਰਾਨ ਅਧਿਕਾਰੀਆ ਨੇ ਬੱਸਾਂ ਦੀ ਜਾਂਚ ਕੀਤੀ ਅਤੇ ਸਬੰਧਤ ਦਸਤਾਵੇਜ਼ਾਂ ਜਿਵੇ ਕਿ ਪਰਮਿਟ, ਪ੍ਰਦੂਸ਼ਣ ਸਰਟੀਫਿਕੇਟ, ਇੰਸੂਓਰੈਂਸ, ਡਰਾਈਵਰ ਦਾ ਲਾਇਸੈਂਸ, ਟਾਇਮ ਟੈਬਲ ਦੀ ਵੀ ਮੌਕੇ ‘ਤੇ ਜਾਂਚ ਕੀਤੀ ਅਤੇ 17 ਬੱਸਾਂ ਦੇ ਚਲਾਨ ਕੀਤੇ ਗਏ। ਇਸੇ ਦੌਰਾਨ, ਆਰ.ਟੀ.ਏ ਡਾ. ਨਯਨ ਜੱਸਲ ਨੇ ਕਿਹਾ ਕਿ ਚੈਕਿੰਗ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆਂ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦਾ ਧਿਆਨ ਰੱਖਣ ਨਾਲ ਇਕ ਤਾਂ ਸ਼ਹਿਰ ਵਿੱਚ ਆਵਾਜਾਈ ਦੀ ਵਿਵਸਥਾ ਸਹੀ ਰਹਿਣ ਤੇ ਦੁਰਘਾਟਨਾਵਾਂ ਵੀ ਘੱਟ ਹੰਦੀਆਂ ਹਨ। ਡਾ.ਜੱਸਲ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਕਿਸੇ ਵੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸਿਆਂ ਨਹੀਂ ਜਾਵੇਗਾ।  IMG-20190403-WA0016 (1)

LEAVE A REPLY