ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਸਕੂਲ ‘ਚ ਦੱਬੀ

0
195

ਨਵੀਂ ਦਿੱਲੀ (TLT News)ਦੇਹਰਾਦੂਨ ਦੇ ਇਕ ਬੋਰਡਿੰਗ ਸਕੂਲ ਵਿਚ ਇਕ 12 ਸਾਲ ਦੇ ਬੱਚੇ ਦੀ ਬੇਰਹਿਮੀ ਨਾਲ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਅੰਗਰੇਜ਼ੀ ਅਖ਼ਬਾਰ ਮੁਤਾਬਿਕ ਦੇਹਾਰਦੂਨ ਦੇ ਇਕ ਬੋਰਡਿੰਗ ਸਕੂਲ ਵਿਚ 12 ਸਾਲ ਦੇ ਬੱਚੇ ਨੂੰ ਉਸ ਦੇ ਦੋ ਸੀਨੀਅਰ ਵਿਦਿਆਰਥੀਆਂ ਨੇ ਬੈਟ ਤੇ ਵਿਕਟ ਨਾਲ ਮਾਰ ਮਾਰ ਕੇ ਕਤਲ ਕਰ ਦਿੱਤਾ। ਇਹ ਮਾਮਲਾ 11 ਮਾਰਚ ਦਾ ਹੈ। ਹੱਤਿਆ ਦੇ ਇਕ ਦਿਨ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ। ਹੈਰਾਨੀ ਦੀ ਗੱਲ ਹੈ ਕਿ ਸਕੂਲ ਪ੍ਰਸ਼ਾਸਨ ਨੇ ਬਿਨਾਂ ਕਿਸੇ ਨੂੰ ਦੱਸੇ, ਇਥੋਂ ਤੱਕ ਬੱਚੇ ਦੇ ਮਾਪਿਆਂ ਨੂੰ ਵੀ ਬਿਨਾਂ ਦੱਸੇ ਬੱਚੇ ਨੂੰ ਸਕੂਲ ਅਹਾਤੇ ਵਿਚ ਦਫਨਾ ਦਿੱਤਾ। ਕਿਹਾ ਜਾਂਦਾ ਹੈ ਕਿ ਇਹ ਸਾਰਾ ਮਾਮਲਾ ਬਿਸਕੁਟ ਦੇ ਇਕ ਪੈਕੇਟ ਤੋਂ ਸ਼ੁਰੂ ਹੋਇਆ। ਹਮਲਾ ਕਰਨ ਵਾਲੇ ਦੋਵੇਂ ਵਿਦਿਆਰਥੀ 12ਵੀਂ ਕਲਾਸ ਦੇ ਹਨ।

LEAVE A REPLY