ਦਸੂਹਾ: ਬੱਸ ਤੇ ਕਾਰ ਦੀ ਹੋਈ ਭਿਆਨਕ ਟੱਕਰ, 1 ਦੀ ਮੌਤ 9 ਜ਼ਖਮੀ

0
277

ਦਸੂਹਾ (ਰਮੇਸ਼ ਗਾਬਾ)— ਹੁਸ਼ਿਆਰਪੁਰ ਦੇ ਦਸੂਹਾ ਨੇੜੇ ਭਿਆਨਕ ਸੜਕ ਹਾਦਸਾ ਵਾਪਰਨ ਕਰਕੇ ਇਕ ਦੀ ਮੌਤ ਹੋ ਗਈ ਜਦਕਿ 9 ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਕਾਰ ਸੀ. ਐੱਚ. ਓ 1 ਏ. ਡੀ. 26161ਸੀ. ਬੀ. ਆਈ. ਏ. ਅਤੇ ਰਾਜਧਾਨੀ ਬੱਸ ਨੰਬਰ ਪੀ. ਬੀ. 07 ਏ.ਐੱਸ.-7565 ਜੋ ਦਸੂਹਾ ਤੋਂ ਹੁਸ਼ਿਆਰਪੁਰ ਜਾ ਰਹੀ ਸੀ ਗੰਗੀਆਂ ਬਾਜਵਾ ਨਜ਼ਦੀਕ ਗੜਦੀਵਾਲਾ ਤੋਂ ਉਪਰੋਕਤ ਕਾਰ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ‘ਚ ਕਾਰ ਡਰਾਈਵਰ ਗੁਰਮੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਗੜਦੀਵਾਲਾ ਦੀ ਮੌਤ ਹੋ ਗਈ ਅਤੇ ਬੱਸ ‘ਚ ਸਵਾਰ ਸਵਾਰੀਆਂ ‘ਚੋਂ 9 ਸਵਾਰੀਆਂ ਜ਼ਖਮੀ ਹੋ ਗਈਆਂ। ਜ਼ਖਮੀਆਂ ਨੂੰ ਸਿਵਲ ਹਸਪਤਾਲ ਦਸੂਹਾ ‘ਚ ਦਾਖਲ ਕਰਵਾਇਆ ਗਿਆ ਹੈ। ਬੱਸ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਪਾ ਕੇ ਥਾਣਾ ਮੁਖੀ ਦਸੂਹਾ ਭੂਸ਼ਣ ਸੇਖੜੀ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ।

LEAVE A REPLY