ਸ਼ਹੀਦÎਾਂ ਦੇ ਸੁਪਨਿਆਂ ਵਾਲੇ ਦੇਸ਼ ਦੀ ਸਿਰਜਣਾ ਲਈ ਨੌਜਵਾਨ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਵੋਟਰ ਜਾਗਰੂਕਤਾ ਰੈਲੀ ਨੂੰ ਕੀਤਾ ਰਵਾਨਾ

0
238

ਜਲੰਧਰ (ਰਮੇਸ਼ ਗਾਬਾ)ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਨੌਜਵਾਨਾਂ ਤੇ ਵਿਸ਼ੇਸ਼ ਕਰਕੇ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਉਹ ਸ਼ਹੀਦਾਂ ਦੇ ਸੁਪਨਿਅÎਾਂ ਵਾਲੇ ਦੇਸ਼ ਦੀ ਸਿਰਜਣਾ ਲਈ ਆਪਣੇ ਜਮਹੂਰੀ ਹੱਕਾਂ ਦੀ ਪਛਾਣ ਕਰਦੇ ਹੋਏ ਵੋਟਰ ਦੀ ਯੋਗ ਵਰਤੋਂ ਕਰਨ ।

ਅੱਜ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸਥਾਨਕ ਸ੍ਰੀ ਦੇਵੀ ਸਹਾਏ ਸੀਨੀਅਰ ਸੈਕੰਡਰੀ ਸਕੂਲ ਤੋਂ ਸਵੀਪ ਤਹਿਤ ਵੋਟਰ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਵੋਟ ਦਾ ਹੱਕ ਬਹੁਤ ਲੰਬੇ ਸੰਘਰਸ਼ ਮਗਰੋਂ ਮਿਲਿਆ ਸੀ, ਕਿਉਂਕਿ ਇਹ ਦੇਸ਼ ਦੇ ਲੋਕਾਂ ਦੇ ਪ੍ਰਭੂਸੱਤਾ ਸੰਪੰਨ ਹੋਣ ਦੀ ਪ੍ਰਤੀਕ ਸੀ।

ਉਨਾਂ ਕਿਹਾ ਕਿ ਨੌਜਵਾਨਾਂ ਨੂੰ ਕੇਵਲ ਵੋਟ ਬਣਵਾਉਣ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਸਗੋਂ ਜਿੱਥੇ ਹੋਰਨਾਂ ਨੂੰ ਵੀ ਵੋਟ ਬਣਵਾਉਣ ਲਈ ਪ੍ਰੇਰਨਾ ਚਾਹੀਦਾ ਹੈ ਉੱਥੇ ਹੀ ਆਪਣੀ ਵੋਟ ਦੀ ਵਰਤੋਂ ਬਿਨ੍ਹਾਂ ਕਿਸੇ ਲਾਲਚ, ਡਰ, ਭੈਅ ਅਤੇ ਜਾਤ, ਧਰਮ , ਨਸਲ ਦੇ ਵਖਰੇਵਿਆਂ ਤੋਂ ਉਪਰ ਉੱਠਕੇ ਕਰਨੀ ਚਾਹੀਦਾ ਹੈ। ਨੌਜਵਾਨ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਹੇਠਲੇ ਪੱਧਰ ‘ਤੇ ਜਾਗਰੂਕਤਾ ਮਿਹੰਮ ਦੇ  ਦੂਤ ਬਣਨ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ  ਜਲੰਧਰ ਤੇ ਭਾਰਤ ਸਰਕਾਰ ਦੇ ਫੀਲਡ ਪਬਲੀਸਿਟੀ ਬਿਊਰੋ ਵਲੋਂ ਮਿਲਕੇ ਵੋਟਰ ਜਾਗਰੂਕਤਾ ਲਈ ਕੰਮ ਕੀਤਾ ਜਾ ਰਿਹਾ ਹੈ, ਜਿਸਦੇ ਸਾਰਥਿਕ ਨਤੀਜੇ ਵੀ ਸਾਹਮਣੇ ਆ ਰਹੇ ਹਨ।

ਉਨਾਂ ਕਿਹਾ ਕਿ ਸਾਡਾ ਦੇਸ਼ ਨੌਜਵਾਨਾਂ ਦਾ ਦੇਸ਼ ਹੈ , ਜਿਸ ਵਿਚ 40 ਫੀਸਦੀ ਤੋਂ ਵੱਧ ਆਬਾਦੀ 18 ਤੋਂ 35 ਸਾਲ ਦੀ  ਉਮਰ ਵਿਚਕਾਰ ਹੈ। ਉਨਾਂ   ਕਿਹਾ ਕਿ ਸਾਰੇ ਨੌਜਵਾਨਾਂ ਲਈ ਜ਼ਰੂਰੀ ਹੈ ਕਿ ਉਹ ਆਪਣੀ ਵੋਟ ਜ਼ਰੂਰ ਬਣਵਾਉਣ ਤਾਂ ਜੋ ਉਨ੍ਹਾਂ ਦੀ ਲੋਕਤੰਤਰੀ ਵਿਵਸਥਾ ਵਿਚ ਭਾਗੀਦਾਰੀ ਵਧ ਸਕੇ ਅਤੇ ਨਵੇਂ ਵਿਚਾਰਾਂ ਰਾਹੀਂ ਦੇਸ਼ ਨੂੰ ਨਵੀਂ ਸੇਧ ਦਿੱਤੀ ਜਾ ਸਕੇ।

ਨੌਜਵਾਨਾਂ ਨੂੰ ਦੇਸ਼ ਦੀ ਰੀੜ੍ਹ ਦੀ ਹੱਡੀ  ਦੱਸਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਦੀ ਲੋਕਤੰਤਰੀ ਵਿਵਸਥਾ ਦੀ ਸਫਲਤਾ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਦੇਸ਼ ਦੇ ਨੌਜਵਾਨਾਂ ਚੋਣ ਪ੍ਰਕ੍ਰਿਆ ਵਿਚ ਕਿੰਨੀ ਦਿਲਚਸਪੀ ਨਾਲ ਭਾਗ ਲੈਂਦੇ ਹਨ। ਉਨ੍ਹਾਂ ਕਿਹਾ ਕਿ ਜੋ ਯੋਗ ਵਿਅਕਤੀ ਅਜੇ ਵੀ ਵੋਟਰ ਬਣਨ ਤੋਂ ਵਾਂਝੇ ਰਹਿ ਗਏ ਹਨ ਉਹ 19 ਅਪ੍ਰੈਲ ਤੱਕ ਵੋਟਰ ਬਣ ਸਕਦੇ ਹਨ। ਇਸ ਲਈ ਜਿੱਥੇ ਸਬੰਧਿਤ ਬੀ.ਐਲ.ਓ. ਨਾਲ ਸੰਪਰਕ ਕੀਤਾ ਜਾ ਸਕਦਾ ਹੈ ਉੱਥੇ ਹੀ ਗੂਗਲ ਪਲੇਅ ਸਟੋਰ ਤੋਂ ਵੋਟਰ ਹੈਲਪਲਾਇਨ ਐਪ ਰਾਹੀਂ ਵੀ ਵੋਟਰ ਬਣਿਆ ਜਾ ਸਕਦਾ ਹੈ।

ਇਸ ਤੋਂ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਰਾਜ ਕੁਮਾਰ ਸ਼ਰਮਾ ਨੇ ਡਿਪਟੀ ਕਮਿਸ਼ਨਰ ਤੇ ਹੋਰ ਸਖਸ਼ੀਅਤਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਸਵੀਪ ਦੇ ਕੋਆਰਡੀਨੇਟਰ ਸੁਰਜੀਤ ਲਾਲ, ਰੂਡਸੈਟ ਦੇ ਡਾਇਰੈਕਟਰ ਜਗਦੀਸ਼ ਕੁਮਾਰ, ਫੀਲਡ ਪਬਲੀਸਿਟੀ ਅਫਸਰ ਰਾਜੇਸ਼ ਬਾਲੀ ਹਾਜ਼ਰ ਸਨ।

LEAVE A REPLY