10ਵੀਂ ਜਮਾਤ ਦੇ ਗਣਿਤ ਦੇ ਪੇਪਰ ‘ਚ ਅਣਛਪੇ ਪ੍ਰਸ਼ਨ ਬਦਲੇ ਵਿਦਿਆਰਥੀਆਂ ਨੂੰ ਮਿਲਣਗੇ ਗ੍ਰੇਸ ਅੰਕ

0
367

ਐੱਸ. ਏ. ਐੱਸ. ਨਗਰ(TLT)- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼ੁੱਕਰਵਾਰ ਨੂੰ ਮੈਟ੍ਰਿਕ ਪੱਧਰੀ ਗਣਿਤ ਦੇ ਪੇਪਰ ‘ਚ ਸੀ-ਸੈੱਟ ਵਾਲਾ ਪੇਪਰ ਹੱਲ ਕਰਨ ਵਾਲੇ ਅੰਗਰੇਜ਼ੀ ਮਾਧਿਅਮ ਦੇ ਪ੍ਰੀਖਿਆਰਥੀਆਂ ਨੂੰ ਗ੍ਰੇਸ ਦੇ ਚਾਰ ਅੰਕ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਅੰਕ ਪੇਪਰ ਦੇ ਇਸ ਸੈੱਟ (ਸੈੱਟ-ਸੀ) ‘ਚ ਅੰਗਰੇਜ਼ੀ ਮਾਧਿਅਮ ਦੇ ਭਾਗ ‘ਚ ਪ੍ਰਸ਼ਨ ਨੰਬਰ 22 ਨਾ ਛਪੇ ਹੋਣ ਕਾਰਨ ਖੜ੍ਹੀ ਹੋਈ ਔਕੜ ਦੇ ਹੱਲ ਵਜੋਂ ਦਿੱਤੇ ਜਾਣੇ ਹਨ। ਇਸ ਸੰਬੰਧੀ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਵਲੋਂ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ ਗਈ, ਜਿਸ ‘ਚ ਇਹ ਗ੍ਰੇਸ ਅੰਕ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।

LEAVE A REPLY