ਜਲੰਧਰ ਪੁਲਿਸ ਨੇ ਇਕ ਵਿਅਕਤੀ ਕੋਲੋਂ 7 ਲੱਖ ਦੀ ਰਕਮ ਫੜੀ

0
100

ਜਲੰਧਰ (ਰਮੇਸ਼ ਗਾਬਾ, ਵਰਿੰਦਰ ਸਿੰਘ)- ਸ੍ਰੀ ਗੁਰਪ੍ਰੀਤ ਸਿੰਘ ਭੁੱਲਰ 5 ਕਮਿਸਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸੇਸ ਮੁਹਿੰਮ ਤਹਿਤ ਸੀ.ਆਈ.ਏ.ਸਟਾਫ-। ਜਲੰਧਰ ਦੀ ਪੁਲਿਸ ਟੀਮ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ। ਮੁੱਕਦਮਾ ਨੰਬਰ 27 ਮਿਤੀ ।0-3-19 ਅ/ਧ 302,148,149.ਭ.ਦ 25,27,54-59 ਆਰਮਜ ਐਕਟ ਥਾਣਾ ਡਵੀਜਨ ਨੰਬਰ 2 ਜਲੰਧਰ ਦੇ ਦੋਸ਼ੀ ਅਜੈ ਮਸੀਹ ਉਰਫ ਕਾਲੂ,ਵਿਜੇ ਮਸੀਹ ਉਰਫ ਕਾਕੂ ਪੁੱਤਰਾਨ ਸੈਮੂਅਲ ਮਸੀਹ ਵਾਸੀਆਨ ਮਕਾਨ ਨੰਬਰ 127-ਡੀ ਸੰਗਤ ਸਿੰਘ ਨਗਰ ਜਲੰਧਰ ਜੋ ਕਿ ਮਿਤੀ 17-03-19 ਤੱਕ ਪੁਲਿਸ ਰਿਮਾਂਡ ਅਧੀਨ ਹਨ।ਦੌਰਾਨੇ ਪੁੱਛਗਿਛ ਉਕਤ ਦੋਸੀਆਨ ਨੇ ਮੁੱਕਦਮਾ ਉਕਤ ਵਿੱਚ ਏ.ਐਸ.ਆਈ ਜਸਵਿੰਦਰ ਸਿੰਘ ਪਾਸ ਮੰਨਿਆ ਕਿ ਅਸੀ ਮਾਂਹ ਨਵੰਬਰ 2018 ਨੂੰ ਬਿਹਾਰ ਤੋਂ ਤਿੰਨ ਵੈਪਨ ਦੋ 32 ਬੋਰ ਦੇਸੀ ਪਿਸਤੌਲ ਸਮੇਤ ਕਾਰਤੂਸ ਅਤੇ ਇੱਕ ਦੇਸੀ ਕੱਟਾ 315 ਬੋਰ ਸਮੇਤ ਕਾਰਤੂਸ ਖਰੀਦ ਕਰਕੇ ਲਿਆਂਦੇ ਸਨ। ਇਹਨਾਂ ਵਿੱਚੋ ਇੱਕ ਦੇਸੀ ਪਿਸਤੌਲ 32 ਬੋਰ ਜਿਸ ਨਾਲ ਦੋਸੀਆਨ ਨੇ ਜਸਪ੍ਰੀਤ ਸਿੰਘ ਜੱਸਾ ਵਾਸੀ ਨਿਊ ਦਿਊਲ ਨਗਰ ਜਲੰਧਰ ਨੂੰ ਗੋਲੀਆ ਮਾਰ ਕੇ ਮਾਰ ਦਿੱਤਾ ਸੀ, ਪਹਿਲਾ ਹੀ ਬ੍ਰਾਮਦ ਕਰਵਾ ਲਿਆ ਹੈ। ਦੋਸ਼ੀਆਂ ਪਾਸੋਂ ਇੱਕ ਨਜਾਇਜ ਦੇਸੀ ਪਿਸਤੌਲ 32 ਬੋਰ ਸਮੇਤ 5 ਰੋਂਦ ਅਤੇ ਇੱਕ ਦੇਸੀ ਕੱਟਾ 315 ਬੋਰ ਦੋਸ਼ੀਆਂ ਦੇ ਘਰ ਤੋਂ ਬ੍ਰਾਮਦ ਕਰਕੇ ਦੋਸੀਆਨ ਦੇ ਖਿਲਾਫ ਮੁਕਦਮਾ ਨੰਬਰ 29 ਅ/ਧ 25/54/59 ਆਰਮਜ ਐਕਟ ਦਰਜ ਕੀਤਾ ਗਿਆ। ਇਸੇ ਤਰ੍ਹਾਂ ਜਲੰਧਰ ਪੁਲਿਸ ਨੇ ਨਾਕਾਬੰਦੀ ਦੌਰਾਨ ਪਿਮਸ ਹਸਪਤਾਲ ਨੇੜੇ ਵਾਹਨਾ ਦੀ ਚੈਕਿੰਗ ਦੋਰਾਨ ਥਾਣਾ ਡਵੀਜਨ ਨੰਬਰ 7 ਜਲੰਧਰ ਦੀ ਪੁਲਿਸ ਪਾਰਟੀ ਨੇ ਕਾਰ ਨੰਬਰ ਪੀ.ਬੀ 08 ਸੀ.ਜੇ. 2020 ਵਿੱਚੋ 7 ਲੱਖ ਰੁਪਏ ਬਰਾਮਦ ਕੀਤੇ। ਇਸ ਰਕਮ ਨੂੰ ਲਿਜਾਣ ਸਬੰਧੀ ਉੱਤਰਵਾਦੀ ਕੁਲਵੰਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਮਕਾਨ ਨੰਬਰ 60 ਹਰਦਿਆਲ ਨਗਰ ਗੜ੍ਹਾ ਜਲੰਧਰ ਕੋਲੋਂ ਕੋਈ ਪੁਖਤਾ ਸਬੂਤ ਪੇਸ਼ ਨਹੀਂ ਕੀਤਾ।

LEAVE A REPLY