ਨਿਊਜ਼ੀਲੈਂਡ ਗੋਲੀਬਾਰੀ : 40 ਲੋਕਾਂ ਦੀ ਮੌਤ

0
87

N1

ਵੈਲਿੰਗਟਨ (ਟੀ.ਐਲ.ਟੀ. ਨਿਊਜ਼)— ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਚ ਸ਼ੁੱਕਰਵਾਰ ਨੂੰ ਦੋ ਮਸਜਿਦਾਂ ਵਿਚ 50 ਰਾਊਂਡ ਦੀ ਗੋਲੀਬਾਰੀ ਕੀਤੀ ਗਈ। ਹੁਣ ਤੱਕ 40 ਲੋਕਾਂ ਦੇ ਮਰਨ ਅਤੇ 50 ਦੇ ਕਰੀਬ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮਸਜਿਦ ਵਿਚ ਬੰਗਲਾਦੇਸ਼ ਕ੍ਰਿਕਟ ਟੀਮ ਨਮਾਜ਼ ਅਦਾ ਕਰਨ ਆਈ ਸੀ। ਗੋਲੀਬਾਰੀ ਦੌਰਾਨ ਪੂਰੀ ਟੀਮ ਪਾਰਕ ਦੇ ਰਸਤੇ ਸੁਰੱਖਿਅਤ ਬਾਹਰ ਨਿਕਲ ਗਈ। ਮਸਜਿਦ ਦੇ ਦਰਵਾਜੇ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਚਾਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਸ਼ਹਿਰ ਵਿਚ ਹਮਲਾਵਰ ਹਾਲੇ ਵੀ ਸਰਗਰਮ ਹਨ।
ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ ਕਿਹਾ,”ਇਹ ਨਿਊਜ਼ੀਲੈਂਡ ਦੇ ਇਤਿਹਾਸ ਵਿਚ ਸਭ ਤੋਂ ਕਾਲੇ ਦਿਨਾਂ ਵਿਚੋਂ ਇਕ ਹੈ। ਇਹ ਇਕ ਕਾਇਰਤਾਪੂਰਨ ਹਰਕਤ ਹੈ। ਨਿਊਜ਼ੀਲੈਂਡ ਵਿਚ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੈ। ਜਿਸ ਨੇ ਵੀ ਇਹ ਹਰਕਤ ਕੀਤੀ ਹੈ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।” ਪੀ.ਐੱਮ. ਨੇ ਇਸ ਹਮਲੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ।
ਪੁਲਸ ਕਮਿਸ਼ਨਰ ਮਾਈਕ ਬੁਸ਼ ਨੇ ਦੱਸਿਆ ਕਿ ਹੁਣ ਤੱਕ ਚਾਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਗੋਲੀਬਾਰੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ ਹੈ। ਫਿਲਹਾਲ ਇਕ ਮਹਿਲਾ ਸਮੇਤ ਚਾਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਰਾਂ ਵਿਚ ਕਈ ਵਿਸਫੋਟਕ ਅਤੇ ਆਈ.ਈ.ਡੀ.ਐੱਸ. ਜੁੜੇ ਹੋਏ ਸਨ। ਇਸ ਨਾਲ ਸਥਿਤੀ ਦੀ ਗੰਭੀਰਤਾ ਨੂੰ ਸਮਝਿਆ ਜਾ ਸਕਦਾ ਹੈ।
ਇਕ ਹੋਰ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਮਲਾਵਰ ਦੀ ਬੰਦੂਕ ‘ਤੇ ਦੋ ਨਾਮ ਲਿਖੇ ਸਨ-ਅਲੈਂਗਜ਼ੈਂਡਰ ਬਿਸੋਨੇਟ ਅਤੇ ਲੁਕਾ ਟ੍ਰਿਨੀ। ਇਹ ਦੋਵੇਂ ਇਟਲੀ ਅਤੇ ਕੈਨੇਡਾ ਦੀ ਮਸਜਿਦ ‘ਤੇ ਹਮਲਾ ਕਰਨ ਵਾਲੇ ਹਮਲਾਵਰ ਸਨ। ਕ੍ਰਾਈਸਟਚਰਚ ਦੀ ਮੇਅਰ ਲਿਯਨੇ ਦਲਜਿਲ ਨੇ ਕਿਹਾ,”ਮੈਂ ਸ਼ਬਦਾਂ ਵਿਚ ਇਸ ਘਟਨਾ ਨੂੰ ਬਿਆਨ ਨਹੀਂ ਕਰ ਸਕਦੀ। ਮੈਂ ਕਦੇ ਸੋਚਿਆ ਨਹੀਂ ਸੀ ਕਿ ਦੇਸ਼ ਵਿਚ ਅਜਿਹੀ ਕੋਈ ਘਟਨਾ ਹੋਵੇਗੀ।”
ਨਿਊਜ਼ੀਲੈਂਡ ਹੇਰਾਲਡ ਮੁਤਾਬਕ ਹਮਲਾਵਰ ਨੇ ਫੌਜ ਦੀ ਵਰਦੀ ਪਹਿਨੀ ਹੋਈ ਸੀ । ਉਸ ਨੇ ਦੋ ਮੈਗਜ਼ੀਨ ਗੋਲੀ ਫਾਇਰ ਕੀਤੇ। ਉਸ ਨੇ ਗੋਲੀਬਾਰੀ ਦਾ ਲਾਈਵ ਵੀਡੀਓ ਵੀ ਬਣਾਇਆ। ਹਮਲੇ ਤੋਂ ਪਹਿਲਾਂ ਉਸ ਨੇ 37 ਪੰਨਿਆ ਦਾ ਇਕ ਮੈਨੀਫੈਸਟੋ ਵੀ ਜਾਰੀ ਕੀਤਾ ਸੀ। ਇਸ ਮੈਨੀਫੈਸਟੋ ਵਿਚ ਹਮਲਾਵਰ ਨੇ ਲਿਖਿਆ,”ਮੈਂ ਮੁਸਲਮਾਨਾਂ ਨਾਲ ਨਫਰਤ ਨਹੀਂ ਕਰਦਾ ਪਰ ਉਨ੍ਹਾਂ ਮੁਸਲਮਾਨਾਂ ਨਾਲ ਨਫਰਤ ਕਰਦਾ ਹਾਂ ਜੋ ਸਾਡੀ ਜ਼ਮੀਨ ‘ਤੇ ਕਬਜ਼ਾ ਕਰ ਰਹੇ ਹਨ ਅਤੇ ਧਰਮ ਪਵਿਰਤਨ ਕਰ ਰਹੇ ਹਨ।”

LEAVE A REPLY